Amana bhunder

Amana bhunder Contact information, map and directions, contact form, opening hours, services, ratings, photos, videos and announcements from Amana bhunder, Sports, Sunam.

Kabaddi
11/08/2026

Kabaddi

16/08/2022

"ਇਹ ਸਾਲ਼ੇ ਮੁਸਲੇ ਮੇਰੇ ਹਵਾਲੇ ਕਰ ਦਿਉ, ਮੈਂ ਏਹ ਹੱਦ 'ਤੇ ਲਜਾਕੇ ਆਪ ਵੱਢਣੇ ਆ ਤਾਂ ਕਿ ਲਹੌਰ ਚੀਕਾਂ ਸੁਣਨ ਇਹਨਾਂ ਦੀਆਂ! ਸਾਡੇ ਭੈਣ-ਭਰਾ ਮਾਰੇ ਆ ਇਹਨਾਂ ਨੇ, ਇਹ ਵੀ ਡੱਕਰੇ ਕਰ-ਕਰ ਕੇ ਨਾ ਮਾਰੇ ਤਾਂ ਮੇਰਾ ਨਾਂ ਵਟਾ ਦਿਉ!" ਜਦੋਂ ਬਿੱਕਰ ਗੱਜਕੇ ਬੋਲਿਆ ਤਾਂ ਤਲਵਾਰਾਂ, ਬਰਛੇ ਚੁੱਕੀ ਫਿਰਦੀ ਭੀੜ ਜਿਹੜੀ ਸਾਨੂੰ ਚਾਰੇ-ਪਾਸਿਉਂ ਘੇਰ ਕੇ ਖੜ੍ਹੀ ਸੀ 'ਚੋਂ ਇੱਕ ਵੀ ਬੰਦਾ ਨਾ ਕੁਸਕਿਆ। ਕਿਸੇ ਦੀ ਵੀ ਜੁਅਰਤ ਨਾ ਪਈ ਕਿ ਕੋਈ ਉਹਦੀ ਗੱਲ ਰੱਦ ਕਰਦਾ ਤੇ ਸਾਰੇ ਜਣੇ ਇੱਕ ਦੂਜੇ ਦੇ ਮੂੰਹਾਂ ਵੱਲ ਵਿੰਹਦੇ ਪਿੱਛੇ ਹਟ ਗਏ।

ਬਿੱਕਰ ਦਾ ਪਹਿਲਾਂ ਤੋਂ ਈ ਪਿੰਡ 'ਚ ਬਹੁਤ ਦਾਬਾ ਸੀ। ਆਲ਼ੇ-ਦੁਆਲ਼ੇ ਦੇ ਪਿੰਡਾਂ 'ਚ ਹੋਏ ਤਿੰਨ-ਚਾਰ ਕਤਲਾਂ 'ਚ ਉਹਦਾ ਨਾਂ ਸੁਨੀਂਦਾ ਸੀ। ਉਹਦੀ ਗੱਲ ਸੁਣ ਕੇ ਮੇਰੇ ਹੱਡਾਂ 'ਚ ਝਰਨਾਟ ਛਿੜ ਗਈ ਤੇ ਉਹ ਆਪਣੇ ਜੁੰਡਲੀਦਾਰਾਂ ਸੰਗ ਹੁੱਝਾਂ, ਲੱਤਾਂ ਤੇ ਧੱਕੇ ਮਾਰਦਾ ਸਾਨੂੰ ਹੱਕ ਤੁਰਿਆ। ਹੱਦ ਸਾਡੇ ਪਿੰਡ ਤੋਂ ਵੀਹ ਕੁ ਮੀਲ 'ਤੇ ਸੀ ਸੋ ਅਸੀਂ ਬੁੱਚੜਖਾਨੇ ਵੱਲ ਹੱਕੀਆਂ ਜਾ ਰਹੀਆਂ ਭੁੱਖੀਆਂ-ਧਿਆਈਆਂ ਗਾਈਆਂ ਵਾਂਗ ਸਹਿਮੇ ਤ੍ਰਕਾਲ਼ਾਂ ਤਾਈਂ ਹੱਦ 'ਤੇ ਪਹੁੰਚ ਗਏ। ਹੱਦ ਨੇੜੇ ਆਉਂਦੀ ਦੇਖਕੇ ਸਾਡੇ ਥੱਲੜੇ ਸਾਹ ਥੱਲੇ ਤੇ ਉਤਲ਼ੇ ਉੱਤੇ ਰਹਿ ਗਏ। "ਪਤਾ ਨਈਂ ਅੱਗੇ ਕੀ ਬਣੂੰਗਾ?" ਕੁੜੀਆਂ ਦੇ ਕੰਨ ਵਿੰਨ੍ਹੀਂਦੇ ਦੇਖੇ ਸੀ, ਅੱਜ ਪਿੰਡੇ 'ਚੋਂ ਲੰਘਦੇ ਬਰਛੇ ਤੇ ਧੌਣਾਂ ਲਾਹੁੰਦੀਆਂ ਕਿਰਪਾਨਾਂ ਦੇਖਣੀਆਂ ਸੀ। ਉਹਨਾਂ ਨੇ ਸਾਨੂੰ ਇੱਕ ਲੁਕਵੀਂ ਜਗ੍ਹਾ ਖੜ੍ਹਾ ਲਿਆ ਤੇ ਬਿੱਕਰ ਜੋ ਸਾਰੇ ਰਾਹ ਇੱਕ ਅੱਖਰ ਨਈਂ ਬੁੱਕਿਆ ਸੀ ਫਿਰ ਬੋਲਿਆ," ਚੰਗਾ ਭਰਾਵੋ, ਲੰਘ ਜੋ ਪਾਰ, ਅਸੀਂ ਏਥੇ ਰੁਕਦੇ ਆਂ, ਰੱਬ ਨੇ ਚਾਹਿਆ ਤਾਂ ਫੇਰ ਮੇਲੇ ਹੋਣਗੇ, ਮੰਦਾ-ਚੰਗਾ ਬੋਲਿਆ ਮਾਫ਼ ਕਰਿਓ, ਨਾ ਬੋਲਦਾ ਤਾਂ ਓਥੇ ਈ ਕੋਈ ਅਨਰਥ ਹੋ ਜਾਣਾ ਸੀ।"

ਰਫ਼ੀਕ ਨੇ ਭੱਜ ਕੇ ਬਿੱਕਰ ਨੂੰ ਜੱਫੀ ਪਾ ਲਈ," ਬਾਈ, ਤੈਨੂੰ ਯਾਦ ਏ ਨਾ, ਇੱਕ ਵਾਰ ਨਹਿਰ 'ਤੇ ਨਹਾਉਣ ਗਏ ਨੂੰ ਤੂੰ ਮੈਨੂੰ ਡੁੱਬਣੋਂ ਬਚਾਇਆ ਸੀ? ਮੈਨੂੰ ਪਹਿਲਾਂ ਈ ਯਕੀਨ ਸੀ ਉਦੋਂ ਬਚਾਉਣ ਵਾਲ਼ਾ ਅੱਜ ਮਾਰ ਕਿਵੇਂ ਸਕਦਾ ਏ।"

"ਰਫ਼ੀਕਿਆ, ਜੰਮਣ ਸਾਰ ਮੇਰੀ ਮਾਂ ਮਰ ਗਈ ਸੀ ਤੇ ਪਿਉ ਮੇਰਾ ਮੈਨੂੰ ਬਾਬੇ ਫਜਲੇ ਦੀ ਕੁੜੀ ਭੂਆ ਨੈਤੋ ਨੂੰ ਫੜਾਕੇ ਪਤਾ ਨੀ ਕਿੱਥੇ ਚਲਿਆ ਗਿਆ ਸੀ, ਭੂਆ ਨੇ ਬੱਕਰੀ ਦਾ ਦੁੱਧ ਪਿਆ ਕੇ ਮਾਂ ਬਣ ਕੇ ਪਾਲ਼ਿਆ ਮੈਨੂੰ, ਉਹ ਮੈਨੂੰ ਸਾਬਰ ਕਿਹਾ ਕਰਦੀ ਸੀ। ਜੇ ਮੈਂ ਬਿੱਕਰ ਆਂ ਤਾਂ ਭੂਆ ਨੈਤੋ ਦਾ ਸਾਬਰ ਵੀ ਆਂ !"

ਲੋਕੋ, ਇਹ ਸੀ ਸਾਡੇ ਸਾਂਝੇ ਪੰਜਾਬ ਦੀ ਸਾਂਝੀਵਾਲ਼ਤਾ ਤੇ ਭਾਈ-ਭਰੱਪਾ।

ਪੌਣੀ ਸਦੀ ਹੋ ਗਈ ਏਸ ਗੱਲ ਨੂੰ, ਮੈਂ ਨੱਬਿਆਂ ਦਾ ਹੋ ਗਿਆ ਆਂ ਮੂੰਹ 'ਚੋਂ ਬਤੀਸੀ ਗੈਬ ਹੋ ਗੀ ਏ ਪਰ ਬਿੱਕਰ ਮੇਰੇ ਚੇਤਿਆਂ 'ਚ ਅੱਜ ਵੀ ਜਵਾਨ-ਜਹਾਨ ਤੁਰਿਆ ਫਿਰਦਾ ਏ।

ਬਲਜੀਤ ਖ਼ਾਨ ਪੁੱਤਰ ਜਨਾਬ ਬਿੱਲੂ ਖ਼ਾਨ।

11/08/2020

ਅਕਸਰ ਵੇਖਿਆ ਪੜ੍ਹਿਆ ਗਿਆ ਹੈ ਕਿ ਇਕੱਲੀ ਅੌਰਤ ਬਾਰੇ ਹੀ ਸਿਫਤ ਕੀਤੀ ਜਾਂਦੀ ਹੈ...ਬੇਸ਼ਕ ਖੁਦ ਅੌਰਤ ਹਾਂ ਪਰ ਮੈਂ ਅਪਣੇ ਪਿਤਾ ,ਭਰਾ ਤੇ ਪਤੀ ਨੂੰ ਏਨੇ ਸਾਲ ਵੇਖ ਵੇਖ ਸਮਝੋ ਮਰਦ ਜ਼ਾਤ ਦਾ ਅਧਿਅੈਨ ਹੀ ਕੀਤਾ....ਉਸਦੇ ਸਿੱਟੇ ਵਜੋਂ ਮੈਂ ਅੱਜ ਦਾ ਲਿਖਣ ਦਾ ਵਿਸ਼ਾ ਚੁਣਿਆ ...ਬਿਨਾ ਸ਼ੱਕ ਅੌਰਤ ਦਾ ਇਕ ਮਾਂ ,ਭੈਣ,ਪਤਨੀ ਤੇ ਬੇਟੀ ਦੇ ਰੂਪ ਦੇਣ ਦਿਤਾ ਨਹੀਂ ਜਾ ਸਕਦਾ...ਅੌਰਤ ਦਾ ਜੋ ਇਹਨਾਂ ਰਿਸ਼ਤਿਆਂ ਪ੍ਰਤੀ ਯੋਗਦਾਨ ਹੈ , ਗੁਰੂ ਸਾਹਿਬਾਨ ਨੇ ਵੀ ਤਾਂ ਬੁਲੰਦੀ ਬਖਸ਼ੀ ਸੀ ਬਾਣੀ ਵਿਚ...!
ਪਰ ਕੀ ਕਦੇ ਕਿਸੇ ਨੇ ਮਰਦ ਬਾਰੇ ਇੰਝ ਸੋਚਿਆ ਬੋਲਿਆ ਹੋਊ.... ਕਿਸੇ ਵੀ ਮਹਾਨ ਵਿਅਕਤੀ ਨੇ ਜਦੋਂ ਕਿ ਉਹਨਾਂ ਦੀ ਪ੍ਰੀਵਾਰ ਤੇ ਸਮਾਜ ਨੂੰ ਬਰਾਬਰ ਜਾਂ ਜ਼ਿਆਦਾ ਹੀ ਦੇਣ ਹੈ?...ਕੀ ਸਿਰਫ ਇਕੱਲੀ ਅੌਰਤ ਹੀ ਸਭ ਜ਼ਿੰਮੇਵਾਰੀ ਅਪਣੇ ਸਿਰ ਚੁੱਕ ਸਕਦੀ ਹੈ ਹਰ ਗੱਲ ਦੀ? ਇਹ ਕੁਝ ਸਵਾਲ ਨੇ ਜੋ ਬਾਰ ਬਾਰ ਮਨ ਵਿਚ ਉਠਦੇ ਹਨ....ਕੋਈ ਮੁਕਾਬਲਾ ਨਹੀਂ ਕਰ ਰਹੀ ਮੈਂ ਇਥੇ ...ਬਸ ਜ਼ਿੰਦਗੀ ਰੂਪੀ ਗੱਡੀ ਦੇ ਦੋ ਪਹੀਆਂ ਦੀ ਦੇਣ ਦੀ ਗੱਲ ਕਰਨਾ ਚਾਹਾਂਗੀ ਜੋ ਮਿਲਜੁੱਲ ਕੇ ਹੀ ਜ਼ਿੰਦਗੀ ਦੀ ਗੱਡੀ ਨੂੰ ਤੋਰਦੇ ਹਨ..ਚਾਹੇ ਜਿੰਨੀਆਂ ਵੀ ਮੁਸ਼ਕਿਲਾਂ ਵੀ ਕਿਉਂ ਨਾ ਆ ਜਾਣ ਰਾਹ ਵਿਚ.....ਜੇ ਅੌਰਤਾਂ ਅਪਣੇ ਅੰਦਰ ਸਬਰ,ਸਿਦਕ ਤੇ ਹੋਰ ਗੁਣਾਂ ਦੇ ਸਮੁੰਦਰ ਅਪਣੇ ਅੰਦਰ ਸਮਾਈ ਫਿਰਦੀਆਂ ਨੇ ਤਾਂ ਕੀ ਆਪਾਂ ਬੰਦੇ ਦੁਆਰਾ ਨਿਭਾਈਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਅੱਖੋਂ ਪਰੋਖੇ ਕਰ ਸਕਦੇ ਹਾਂ ਜੋ ਉਹ ਅਪਣਿਆਂ ਲਈ ਕਰਦਾ ਹੈ...!
ਮੰਨਿਆ ਕਿ ਅੌਰਤ ਕਾਬਿਲੇ ਤਾਰੀਫ ਹੈ , ਕਿਉਂਕਿ ਅਪਣਾ ਘਰ ਛੱਡ ਦੂਜੇ ਦਾ ਘਰ ਵਸਾਉਣ ਆਉਂਦੀ ਹੈ ਪਰ ਬੰਦਾ ਵੀ ਤਾਂ ਉਸ ਤੇ ਭਰੋਸਾ ਕਰ ਉਸ ਨੂੰ ਮਕਾਨ ਤੋਂ ਘਰ ਵਿਚ ਤਬਦੀਲ ਕਰਨ ਲਈ ਦਿੰਦਾ ਹੈ...ਕੀ ਇੰਝ ਭਰੋਸਾ ਕਰਨਾ ਉਸ ਦੀ ਵਡਿਆਈ ਨਹੀ? ਜੇ ਅੌਰਤ ਘਰ ਬਣਾਉਂਦੀ ਹੈ ਤਾਂ ਉਹ ਸੁਵਿਧਾ ਦੀ ਹਰ ਚੀਜ਼ ਜੁਟਾਉਂਦਾ ਹੈ.....ਜਦੋਂ ਅੌਰਤ ਕਿਸੇ ਤਕਲੀਫ ਨਾਲ ਜੂਝ ਰਹੀ ਹੁੰਦੀ ਹੈ ਉਦੋਂ ਉਹ ਚਿੰਤਾ ਨਾਲ ਭਰਿਆ ਅੱਖਾਂ ਵਿਚ ਅੱਥਰੂ ਲੈ ਅਪਣੀ ਪਤਨੀ ਲਈ ਰੱਬ ਕੋਲ ਦੁਆਵਾਂ ਕਰ ਰਿਹਾ ਹੁੰਦਾ.....ਜਦੋ ਅੌਰਤ ਅਪਣੇ ਬੱਚੇ ਨੂੰ ਨੌ ਮਹੀਨੇ ਅਪਣੇ ਅੰਦਰ ਸਹੇਜ ਕੇ ਰੱਖਦੀ ਹੈ , ਉਂਝ ਹੀ ਮਰਦ ਵੀ ਤਾਂ ਅਪਣੀ ਅੌਲਾਦ ਨੂੰ ਅਪਣੇ ਦਿਮਾਗ ਵਿਚ ਸਹੇਜ ਕੇ ਰੱਖਦਾ ਹੈ ਉਸਦੇ ਭਵਿਖ ਬਾਰੇ ਸੋਚਦਿਆਂ ਕਿ ਕਿਵੇਂ ਨੇਪਰੇ ਚੜਾਉਣਾ ਉਹਦੇ ਸੁਪਨਿਆਂ ਨੂੰ .....ਜੇ ਪਤਨੀ ਬੱਚਿਆਂ ਨੂੰ ਖਾਣਾ ਬਣਾ ਉਹਨਾਂ ਦਾ ਢਿੱਡ ਭਰਦੀ ਹੈ ਤਾਂ ਪਤੀ ਵੀ ਤਾਂ ਉਹਨਾਂ ਸਭ ਦੀ ਹਰ ਜ਼ਰੂਰਤ ਪੂਰੀ ਕਰਦਾ ਹੈ...ਜੇ ਅੌਰਤ ਕੁਰਬਾਨੀ ਦੀ ਦੇਵੀ ਹੈ ਤਾਂ ਜ਼ਿਆਦਾਤਰ ਮਰਦ ਵੀ ਅਪਣੇ ਬੱਚਿਆਂ ਤੇ ਪਤਨੀ ਦੀਆਂ ਇਛਾਵਾਂ ਪੂਰੀਆਂ ਕਰਨ ਖਾਤਿਰ ਅਪਣੀ ਇੱਛਾ ਦੀ ਬਲੀ ਦੇ ਕੇ ਉਹਨਾਂ ਨੂੰ ਖੁਸ਼ ਕਰਦਾ ਹੈ...ਤੇ ਜਤਾਉੰਦਾ ਵੀ ਨਹੀਂ ..!
ਮੈਂ ਕੌਣ ਹੁੰਦੀ ਹਾਂ ਕੋਈ ਵੀ ਫੈਸਲਾ ਕਰਨ ਵਾਲੀ ਜਾਂ ਦੋਨਾਂ ਨੂੰ ਧਿਰ ਆਖਣ ਵਾਲੀ ਕਿ ਕੌਣ ਮਹਾਨ ਯਾ ਵੱਡਾ ਜਾਂ ਚੰਗਾ ਯਾ ਮੰਦਾ ਹੈ...ਬਸ ਕਹਿਣਾ ਚਾਹਾਂਗੀ ਕਿ ਵਾਕਈ ਅੌਰਤ ਮਰਦ ਗ੍ਰਹਿਸਤੀ ਦੇ ਦੋ ਪਹੀਏ ਨੇ ਜਿਹਨਾਂ ਦਾ ਸਮਾਜ ਤੇ ਆਪਣੀ ਜ਼ਿੰਦਗੀ ਵਿਚ ਅਹਿਮ ਰੋਲ ਹੈ...ਇਸ ਗੱਲ ਲਈ ਦੋਨਾਂ ਨੂੰ ਇਕੱਠਿਆਂ ਥਾਪੜਾ ਮਿਲਨਾ ਜ਼ਰੂਰੀ ਹੋ ਜਾਂਦਾ ...ਜੋ ਕਿ ਸਮਾਜ ਦੇ ਹਰ ਸਮਝਦਾਰ ਵਿਅਕਤੀ ਨੂੰ ਕਰਨਾ ਚਾਹੀਦਾ .....ਇਹੋ ਹੁੰਦੀ ਹੈ ਬਰਾਬਰਤਾ....ਜਿਸਦਾ ਅਰਥ ਆਮ ਤੌਰ ਤੇ ਅੌਝੜਿਆ ਇਨਸਾਨ ਰੋਲ਼ੀ ਫਿਰਦਾ...ਸਹੀ ਮਾਇਨੇ ਨਾ ਸਮਝ ਕੇ....ਜੇ ਇਸ ਸ਼ਬਦ ਦੇ ਅਰਥ ਸਹੀ ਸਮਝ ਆਉਣ ਲੱਗ ਜਾਣ ਤਾਂ ਦੁਨੀਆਂ ਹੀ ਮਿਠਬੋਲੜਿਆਂ ਦਾ ਸਵਰਗ ਬਣ ਜਾਵੇ ਇਸੇ ਧਰਤੀ ਤੇ...!
ਬਲਦੀਪ ਸੰਧੂ

😎_ਅਸੀ ਓਹਨਾਂ ਵਿੱਚੌਂ ਨਹੀ ਜਿਹੜੇ ਪੱਲੜਾ ਭਾਰੀ ਦੇਖ ਕੇ ਵਫਾਦਾਰੀਆਂ ਬਦਲ ਲੈਂਦੇ ਨੇ_🦅♠️👉🙏🙏🤟🤟
11/07/2020

😎_ਅਸੀ ਓਹਨਾਂ ਵਿੱਚੌਂ ਨਹੀ ਜਿਹੜੇ ਪੱਲੜਾ ਭਾਰੀ ਦੇਖ ਕੇ ਵਫਾਦਾਰੀਆਂ ਬਦਲ ਲੈਂਦੇ ਨੇ_🦅♠️
👉🙏🙏🤟🤟

ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨਪਰ ਬੇਬੇ ਤੇਰਾ ਪੁਤ ਕਦੇ ਡੋਲਿਆ ਈ ਨਈ
10/06/2020

ਚੜ੍ਹ ਚੜ੍ਹ ਆਏ ਬੜੇ ਚੰਗੇ ਮਾੜੇ ਦਿਨ
ਪਰ ਬੇਬੇ ਤੇਰਾ ਪੁਤ ਕਦੇ ਡੋਲਿਆ ਈ ਨਈ

Sidhu saab
08/05/2020

Sidhu saab

ਫੋਟੋ ਨੰਬਰ-62
ਆਪਣੇ ਨਾਲ ਵੀਰ Daljeet Dasaki ਤੋ
ਸਾਈਪ੍ਰਸ 2019 ਨੂੰ ਫੋਟੋ ਕਰਵਾਈ
ਧੰਨਵਾਦ ਵੀਰ ਦੇ ਪਿਆਰ ਦਾ🙏
ਕਰੋ ਸਪੋਟ Daljeet Dasaki ਵੀਰ ਨੂੰ ਕਰਦੋ ਸ਼ੇਅਰ
ਬਣਾਓ ਵੀਰ ਨੂੰ OPPO ਦੇ ਫੋਨ ਦਾ ਵਿੰਨਰ
ਸਾਰੇ ਵੀਰ ਇਹ ਗੱਲ ਵੱਲ ਧਿਆਨ ਦੇਣ ਇੱਕ Id ਤੋਂ ਇਕ ਵਾਰ ਹੀ Share ਕਰਵਾ ਸਕਦੇ ਹੋ ਦੂਜੀ ਵਾਰ ਕਰਵਾਇਆ ਤਾ ਤੁਸੀਂ ਮੁਕਾਬਲੇ ਵਿੱਚੋਂ ਬਾਹਰ ਹੋ ਸਕਦੇ ਹੋ

Address

Sunam
148033

Website

Alerts

Be the first to know and let us send you an email when Amana bhunder posts news and promotions. Your email address will not be used for any other purpose, and you can unsubscribe at any time.

Shortcuts

Share

Category