Khed Maidan Bolda Hai - ਖੇਡ ਮੈਦਾਨ ਬੋਲਦਾ ਹੈ

  • Home
  • India
  • Ludhiana
  • Khed Maidan Bolda Hai - ਖੇਡ ਮੈਦਾਨ ਬੋਲਦਾ ਹੈ

Khed Maidan Bolda Hai - ਖੇਡ ਮੈਦਾਨ ਬੋਲਦਾ ਹੈ This is Punjab's 1st Sports E-Magazine. A typically Sports based page.

ਖੇਡਾਂ ਵਤਨ ਪੰਜਾਬ ਦੀਆਂ - ਜਰਖੜ ਹਾਕੀ ਅਕੈਡਮੀ ਨੇ ਅੰਡਰ-17 'ਚ ਸੋਨ ਤਗਮਾ, ਅੰਡਰ-14 'ਚ ਚਾਂਦੀ ਅਤੇ ਅੰਡਰ-21 'ਚ ਕਾਂਸੀ ਦਾ ਤਗਮਾ ਜਿੱਤਿਆ*ਲੁਧ...
01/10/2026

ਖੇਡਾਂ ਵਤਨ ਪੰਜਾਬ ਦੀਆਂ - ਜਰਖੜ ਹਾਕੀ ਅਕੈਡਮੀ ਨੇ ਅੰਡਰ-17 'ਚ ਸੋਨ ਤਗਮਾ, ਅੰਡਰ-14 'ਚ ਚਾਂਦੀ ਅਤੇ ਅੰਡਰ-21 'ਚ ਕਾਂਸੀ ਦਾ ਤਗਮਾ ਜਿੱਤਿਆ

*ਲੁਧਿਆਣਾ, 2 ਅਕਤੂਬਰ (। ) -* ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ *"ਖੇਡਾਂ ਵਤਨ ਪੰਜਾਬ ਦੀਆਂ"* ਦੇ ਹਾਕੀ ਮੁਕਾਬਲੇ ਸਥਾਨਕ *ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ* ਵਿਖੇ ਬੜੇ ਜੋਸ਼ੋ-ਖਰੋਸ਼ ਨਾਲ ਚੱਲ ਰਹੇ ਹਨ।

ਇਨ੍ਹਾਂ ਮੁਕਾਬਲਿਆਂ ਵਿੱਚ *ਜਰਖੜ ਹਾਕੀ ਅਕੈਡਮੀ* ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ *ਤਿੰਨ ਤਗਮੇ* ਆਪਣੇ ਨਾਮ ਕੀਤੇ ਹਨ :-

*1. ਅੰਡਰ-17 ਸਾਲ - ਸੋਨ ਤਗਮਾ -* ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ *ਮਾਲਵਾ ਖਾਲਸਾ ਅਕੈਡਮੀ ਲੁਧਿਆਣਾ* ਨੂੰ *3-2* ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।

*2. ਅੰਡਰ-14 ਸਾਲ - ਚਾਂਦੀ ਦਾ ਤਗਮਾ -* ਇਸ ਵਰਗ ਦੇ ਫਾਈਨਲ ਵਿੱਚ ਜਰਖੜ ਹਾਕੀ ਅਕੈਡਮੀ ਦਾ ਮੁਕਾਬਲਾ *ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਚਚਰਾੜੀ* ਨਾਲ ਹੋਇਆ, ਜਿਸ ਵਿੱਚ ਜਰਖੜ ਦੀ ਟੀਮ *1-2* ਨਾਲ ਹਾਰ ਗਈ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।

*3. ਅੰਡਰ-21 ਸਾਲ - ਕਾਂਸੀ ਦਾ ਤਗਮਾ -* ਇਸ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ *ਐਚ.ਟੀ.ਸੀ ਸੈਂਟਰ ਰਾਮਪੁਰ* ਨੂੰ *2-0* ਨਾਲ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।

*ਸਨਮਾਨ ਸਮਾਰੋਹ :-* ਇਸ ਮੌਕੇ *ਸ. ਅਮਰੀਕ ਸਿੰਘ ਮਿਨਹਾਸ, ਸਾਬਕਾ ਏ.ਆਈ.ਜੀ ਪੰਜਾਬ ਪੁਲਿਸ ਅਤੇ ਪ੍ਰਧਾਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ* ਵੱਲੋਂ ਜਰਖੜ ਹਾਕੀ ਅਕੈਡਮੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

*ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ :-* ਗੁਰਸਤਿੰਦਰ ਸਿੰਘ ਪਰਗਟ ਚੀਫ ਕੋਚ ਜਰਖੜ ਹਾਕੀ ਅਕੈਡਮੀ, ਹਰਮੀਤ ਸਿੰਘ ਕਾਦਰਾਬਾਦ, ਸੰਗਰਾਮ ਸਿੰਘ, ਤਨੂੰ ਸੁਧਾਰ, ਲਵਪ੍ਰੀਤ ਸਿੰਘ, ਗੁਰਤੇਜ ਸਿੰਘ, ਛਿੰਦਾ ਚਹਿਲ, ਪਰਮਜੀਤ ਸਿੰਘ ਗਰੇਵਾਲ ਪੰਮਾ, ਯੁੱਧਵਿੰਦਰ ਸਿੰਘ ਜੋਨੀ, ਨਰਿੰਦਰ ਸਿੰਘ ਨੋਨਾ, ਬਲਜੀਤ ਕੌਰ, ਸਤਿੰਦਰ ਕੌਰ, ਅਕਵਿੰਦਰ ਕੌਰ, ਕੁਲਜਿੰਦਰ ਸਿੰਘ, ਮਨਪ੍ਰੀਤ ਸਿੰਘ ਮੁੰਡੀਆ ਚੀਫ ਆਰਗੇਨਾਈਜ਼ਰ ਮੁੰਡੀਆ ਹਾਕੀ ਸੈਂਟਰ, ਹਰਪ੍ਰੀਤ ਕੌਰ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਕੋਚ ਸਾਹਿਬਾਨ, ਪ੍ਰਬੰਧਕ ਅਤੇ ਹਾਕੀ ਪ੍ਰੇਮੀ ਹਾਜ਼ਰ ਸਨ।

Canada ਵਿੱਚ ਵੱਖ ਵੱਖ ਖੇਤਰਾਂ ਦੇ ਖੇਡ ਮਹਾਂਰਥੀਆਂ ਨਾਲ ਮਿਲਣੀ
29/09/2026

Canada ਵਿੱਚ ਵੱਖ ਵੱਖ ਖੇਤਰਾਂ ਦੇ ਖੇਡ ਮਹਾਂਰਥੀਆਂ ਨਾਲ ਮਿਲਣੀ

*ਪੰਜਾਬ ਦੀ ਹਾਕੀ ਨੂੰ ਸਕੂਲ ਪੱਧਰ ਤੇ ਮਜਬੂਤ ਕਰਨਾ ਬਹੁਤ ਜਰੂਰੀ ਹੈ - ਕਨੇਡੀਅਨ ਹਾਕੀ ਕੋਚ ਸ਼ਿਵ ਜੱਗਦੇ**ਸਰੀ (ਕਨੇਡਾ),*ਕਨੇਡਾ ਫੀਲਡ ਹਾਕੀ ਟੀਮ...
29/09/2026

*ਪੰਜਾਬ ਦੀ ਹਾਕੀ ਨੂੰ ਸਕੂਲ ਪੱਧਰ ਤੇ ਮਜਬੂਤ ਕਰਨਾ ਬਹੁਤ ਜਰੂਰੀ ਹੈ - ਕਨੇਡੀਅਨ ਹਾਕੀ ਕੋਚ ਸ਼ਿਵ ਜੱਗਦੇ*

*ਸਰੀ (ਕਨੇਡਾ),*

ਕਨੇਡਾ ਫੀਲਡ ਹਾਕੀ ਟੀਮ ਦੇ ਸਾਬਕਾ ਕੌਮੀ ਕੋਚ ਅਤੇ ਐਫ.ਆਈ.ਐਚ (FIH) ਕੌਮਾਂਤਰੀ ਹਾਕੀ ਸੰਘ ਦੇ ਗਰੇਡ-1 ਕੋਚ ਸ਼ਿਵ ਵੀਰਾ ਜਗਦੇ ਨਾਲ ਸਰੀ ਕਨੇਡਾ ਵਿਖੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਨੇ ਵਿਸ਼ੇਸ਼ ਗੱਲਬਾਤ ਕੀਤੀ।

ਕਈ ਦਹਾਕਿਆਂ ਤੱਕ ਕਨੇਡਾ ਦੀ ਕੌਮੀ ਫੀਲਡ ਹਾਕੀ ਟੀਮ ਦੇ ਮੁੱਖ ਕੋਚ ਰਹੇ ਸ਼ਿਵ ਵੀਰਾ ਜਗਦੇ ਨੇ ਇਸ ਵਿਸ਼ੇਸ਼ ਮਿਲਣੀ ਦੌਰਾਨ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੀ ਕੋਚਿੰਗ ਅਧੀਨ ਕਨੇਡਾ ਦੀ ਟੀਮ ਨੇ 80ਵਿਆਂ ਅਤੇ 90ਵਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਵਰਗੀਆਂ ਉਸ ਸਮੇਂ ਦੀਆਂ ਦਿੱਗਜ ਟੀਮਾਂ ਨੂੰ ਮਾਤ ਦੇ ਕੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ।

*ਖੇਡ ਲੇਖਕ ਜਰਖੜ ਨਾਲ ਵਿਸ਼ੇਸ਼ ਗੱਲਬਾਤ ਵਿੱਚ ਜਗਦੇ ਨੇ ਕਿਹਾ* ਕਿ ਪੰਜਾਬ ਦੀ ਹਾਕੀ ਵਿੱਚ ਗਰਾਸ ਰੂਟ ਤੇ ਬਹੁਤ ਨਿਘਾਰ ਆ ਰਿਹਾ ਹੈ ਪੰਜਾਬ ਵਿੱਚ ਹਾਕੀ ਨੂੰ ਮੁੜ ਜੀਵਤ ਕਰਨ ਲਈ ਸਕੂਲ ਪੱਧਰ 'ਤੇ ਮਜ਼ਬੂਤ ਕੀਤਾ ਜਾਣਾ ਲਾਜ਼ਮੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ "ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਪ੍ਰਮੁੱਖ ਪਿੰਡਾਂ ਦੇ ਸਕੂਲਾਂ ਵਿੱਚ ਐਸਟ੍ਰੋਟਰਫ ਹਾਕੀ ਫੀਲਡ ਸਥਾਪਿਤ ਕੀਤੇ ਜਾਣ, ਤਾਂ ਜੋ ਬੱਚੇ ਛੋਟੀ ਉਮਰ ਤੋਂ ਹੀ ਆਧੁਨਿਕ ਹਾਕੀ ਦੀ ਸਿਖਲਾਈ ਲੈ ਸਕਣ।"

ਉਨ੍ਹਾਂ ਨੇ ਪੰਜਾਬ ਹਾਕੀ ਦੇ ਭਲੇ ਲਈ ਪੰਜ ਮੁੱਖ ਸੁਝਾਅ ਦਿੱਤੇ:-

*1. ਸਕੂਲ ਪੱਧਰ 'ਤੇ ਐਸਟ੍ਰੋਟਰਫ ਮੈਦਾਨ ਲਾਜ਼ਮੀ -* ਹਰ ਸਕੂਲ ਵਿੱਚ ਐਸਟ੍ਰੋਟਰਫ ਪਿੱਚ ਬਣਾਈ ਜਾਵੇ।
*2. ਬੱਚਿਆਂ ਲਈ ਇੱਕਸਾਰ ਰਾਸ਼ਟਰੀ ਕੋਚਿੰਗ ਪ੍ਰਣਾਲੀ -* ਪੂਰੇ ਪੰਜਾਬ ਵਿੱਚ ਬੱਚਿਆਂ ਦੀ ਕੋਚਿੰਗ ਲਈ ਇੱਕੋ ਜਿਹਾ ਮਿਆਰੀ ਪਾਠਕ੍ਰਮ ਲਾਗੂ ਕੀਤਾ ਜਾਵੇ।
*3. ਪੰਜਾਬ ਦੇ ਕੋਚਾਂ ਨੂੰ FIH ਅੰਤਰਰਾਸ਼ਟਰੀ ਸਿਖਲਾਈ -* ਸਥਾਨਕ ਕੋਚਾਂ ਨੂੰ FIH ਅਧਿਕਾਰਤ ਕੋਚਿੰਗ ਕੋਰਸਾਂ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਤਿਆਰ ਕੀਤਾ ਜਾਵੇ।
*4. ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਨਿਯਮਤ ਟੂਰਨਾਮੈਂਟ -* ਪੇਂਡੂ ਅਤੇ ਸ਼ਹਿਰੀ ਪੱਧਰ 'ਤੇ ਸਾਲ ਭਰ ਹਾਕੀ ਟੂਰਨਾਮੈਂਟ ਕਰਵਾਏ ਜਾਣ।
*5. ਖਿਡਾਰੀਆਂ ਲਈ ਪੋਸ਼ਣ, ਡਾਈਟ ਅਤੇ ਸਿਹਤ ਸੰਭਾਲ ਸਬੰਧੀ ਸਿਖਲਾਈ ਜ਼ਰੂਰੀ।*

ਜਗਦੇ ਨੇ ਕਿਹਾ ਕਿ ਪੇਂਡੂ ਬੱਚਿਆਂ ਨੂੰ ਹਾਕੀ ਪ੍ਰਤੀ ਉਤਸ਼ਾਹਿਤ ਕਰਨ ਵਿੱਚ ਖੇਡ ਲੇਖਕ ਜਗਰੂਪ ਸਿੰਘ ਜਰਖੜ ਦਾ ਯੋਗਦਾਨ ਸ਼ਲਾਘਾਯੋਗ ਹੈ। ਜਰਖੜ ਹਾਕੀ ਅਕੈਡਮੀ ਉਹਨਾਂ ਦੀ ਅਗਵਾਈ ਹੇਠ ਅੱਜ ਆਲਮੀ ਪੱਧਰ ਤੇ ਨਾਮਣਾ ਖੱਟ ਰਹੀ ਹੈ। ਉਹ ਕਈ ਸਾਲਾਂ ਤੋਂ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਅਤੇ ਹਾਕੀ ਮੁਕਾਬਲਿਆਂ ਨੂੰ ਮੀਡੀਆ ਰਾਹੀਂ ਉਜਾਗਰ ਕਰਦੇ ਆ ਰਹੇ ਹਨ, ਜਿਸ ਨਾਲ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਣਾ ਮਿਲਦੀ ਹੈ।

*ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ :-* ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇਜਿੰਦਰ ਸਿੰਘ ਤੇਜੀ ਬੀ ਐਸ ਐੱਫ, ਸਾਬਕਾ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਮੱਲਾ, ਮਨਜੀਤ ਸਿੰਘ ਬਹੁਗਣ ਮਲਸੀਆ, ਗੁਰਚਰਨ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨਿੱਝਰ, ਸੰਨੀ ਪਟਿਆਲਾ ਅਤੇ ਹੋਰ ਪਤਵੰਤੇ ਖੇਡ ਪ੍ਰੇਮੀ ਹਾਜ਼ਰ ਸਨ।

ਅੰਤ ਵਿੱਚ ਜਗਦੇ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਹੀ ਪੰਜਾਬ ਫਿਰ ਤੋਂ ਹਾਕੀ ਦਾ ਘਰ ਬਣੇਗਾ।

*ਜਗਰੂਪ ਸਿੰਘ ਜਰਖੜ ਖੇਡ ਲੇਖਕ*
*9814300722

*ਕਿਲਾ ਰਾਏਪੁਰ ਦੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ ਦੇ ਮੋਢੀ ਅਤੇ  ਜਨਰਲ ਸਕੱਤਰ- ਪਰਮਜੀਤ ਸਿੰਘ ਗਰੇਵਾਲ ਨਹੀਂ ਰਹੇ**ਸਰੀ, 28 ਸਤੰਬਰ (ਜਗਰੂਪ ਸਿ...
28/09/2026

*ਕਿਲਾ ਰਾਏਪੁਰ ਦੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ ਦੇ ਮੋਢੀ ਅਤੇ ਜਨਰਲ ਸਕੱਤਰ- ਪਰਮਜੀਤ ਸਿੰਘ ਗਰੇਵਾਲ ਨਹੀਂ ਰਹੇ*

*ਸਰੀ, 28 ਸਤੰਬਰ (ਜਗਰੂਪ ਸਿੰਘ ਜਰਖੜ) -* ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਵਾਲੀ ਸੰਸਥਾ *ਗਰੇਵਾਲ ਸਪੋਰਟਸ ਐਸੋਸੀਏਸ਼ਨ, ਕਿਲਾ ਰਾਏਪੁਰ (ਲੁਧਿਆਣਾ)* ਦੇ *ਲਗਭਗ ਤਿੰਨ ਦਹਾਕਿਆਂ ਤੱਕ ਜਨਰਲ ਸਕੱਤਰ* ਰਹੇ ਉੱਘੇ ਖੇਡ ਪ੍ਰਬੰਧਕ ਅਤੇ ਖੇਡ ਪ੍ਰਮੋਟਰ *ਸਰਦਾਰ ਪਰਮਜੀਤ ਸਿੰਘ ਗਰੇਵਾਲ* ਜੀ ਬੀਤੇ ਕੱਲ੍ਹ ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਹਨ।

ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਬੇਟੀ ਕੋਲ ਸੈਕਰਾਮੈਂਟੋ ਅਮਰੀਕਾ ਵਿਖੇ ਰਹਿ ਰਹੇ ਸਨ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੇ ਖੇਡ ਜਗਤ, ਕਬੱਡੀ, ਕੁਸ਼ਤੀ ਅਤੇ ਖੇਡ ਪ੍ਰਬੰਧਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

*ਤਿੰਨ ਦਹਾਕੇ ਖੇਡਾਂ ਨੂੰ ਸਮਰਪਿਤ ਜੀਵਨ*
ਪਰਮਜੀਤ ਸਿੰਘ ਗਰੇਵਾਲ ਜੀ ਨੇ 1980ਵਿਆਂ ਤੋਂ ਲੈ ਕੇ ਲਗਾਤਾਰ ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਜਿਹਨਾਂ ਨੂੰ *'ਪੇਂਡੂ ਮਿੰਨੀ ਉਲੰਪਿਕ'* ਵੀ ਕਿਹਾ ਜਾਂਦਾ ਹੈ, ਨੂੰ ਆਪਣੀ ਜਿੰਦਗੀ ਸਮਰਪਿਤ ਕੀਤੀ। ਜਨਰਲ ਸਕੱਤਰ ਵਜੋਂ ਉਹ ਹਰ ਸਾਲ ਫਰਵਰੀ ਮਹੀਨੇ ਹੋਣ ਵਾਲੇ ਇਸ ਵਿਸ਼ਾਲ ਖੇਡ ਮੇਲੇ ਦੇ ਪ੍ਰਬੰਧਾਂ ਦੀ ਰੀੜ੍ਹ ਦੀ ਹੱਡੀ ਰਹੇ। ਪਰਮਜੀਤ ਸਿੰਘ ਗਰੇਵਾਲ ਆਪਣੇ ਸਮੇਂ ਦੇ ਵਧੀਆ ਹਾਕੀ ਖਿਡਾਰੀ ਅਤੇ ਚੰਗੇ ਹਾਕੀ ਕੋਚ ਵੀ ਰਹੇ ਹਨ ਉਹਨਾਂ ਨੇ ਖੇਡ ਵਿਭਾਗ ਵਿੱਚ ਲੰਬਾ ਸਮਾਂ ਬਤੌਰ ਕੋਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਉਹਨਾਂ ਦੀ ਅਗਵਾਈ ਹੇਠ ਕਿਲ੍ਹਾ ਰਾਇਪੁਰ ਪੇਂਡੂ ਮਿੰਨੀ ਉਲਿੰਪਕ ਖੇਡਾ ਨੂੰ
- ਕਬੱਡੀ, ਬਲਦ ਗੱਡੀਆਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ, ਹਾਕੀ ਅਤੇ ਐਥਲੈਟਿਕਸ ਵਰਗੀਆਂ ਪੇਂਡੂ ਖੇਡਾਂ ਨੂੰ ਨਵਾਂ ਮੁਕਾਮ ਮਿਲਿਆ- ਹਜ਼ਾਰਾਂ ਪੇਂਡੂ ਖਿਡਾਰੀਆਂ ਨੂੰ ਕੌਮਾਂਤਰੀ ਪਹਿਚਾਣ ਮਿਲੀ- ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੀ ਮਿੱਟੀ ਨਾਲ ਜੋੜੀ ਰੱਖਿਆ

ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਰੇਲ ਕੋਚ ਫੈਕਟਰੀ ਦੇ ਸਾਬਕਾ ਡੀਜੀਐਮ ਦਲਜੀਤ ਸਿੰਘ ਗਰੇਵਾਲ, ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ,ਪ੍ਰਧਾਨ ਐਡਵੋਕੇਟ ਕਮਲ ਸਿੰਘ , ਜਰਖੜ ਹਾਕੀ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਾਰਾਇਣ ਸਿੰਘ ਗਰੇਵਾਲ ਆਸਟਰੇਲੀਆ, ਖੇਡ ਪ੍ਰਮੋਟਰ ਮਨਮੋਹਨ ਗਰੇਵਾਲ ਉਰਫ ਮੋਹਣਾ ਜੋਧਾਂ, ਖੇਡ ਪ੍ਰਮੋਟਰ ਬੂਟਾ ਸਿੰਘ ਜੋਹਲ ਅਮਰੀਕਾ, ਪੰਜਾਬ ਮੇਲ ਯੂਐਸਏ ਅਖਬਾਰ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ,ਅਤੇ ਹੋਰ ਖੇਡ ਪ੍ਰੇਮੀਆਂ ਨੇ ਉਹਨਾਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਮਜੀਤ ਸਿੰਘ ਗਰੇਵਾਲ ਦੇ ਜਾਣ ਨਾਲ ਪੰਜਾਬੀ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਕਤ ਆਗੂਆਂ ਨੇ ਗਰੇਵਾਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਜੀਤ ਸਿੰਘ ਗਰੇਵਾਲ ਦੀ ਮੌਤ ਤੇ ਹਮਦਰਦੀ ਦਾ ਇਜ਼ਹਾਰ ਕੀਤਾ ਹੈ

*ਖੇਡ ਜਗਤ ਵੱਲੋਂ ਸ਼ਰਧਾਂਜਲੀ*
ਸੀਨੀਅਰ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਕਨੇਡਾ ਤੇਲ ਲਾਹੌਰ ਕੇ ਟੀਮ ਦੇ ਸਾਬਕਾ ਕੌਮੀ ਕੋਚ ਸ਼ਿਵ ਜੱਗਦੇ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗਰੇਵਾਲ ਸਾਹਿਬ ਨੇ ਬਿਨਾਂ ਕਿਸੇ ਲਾਲਚ ਤੋਂ ਪੰਜਾਬੀ ਵਿਰਾਸਤੀ ਖੇਡਾਂ ਦੀ ਸੇਵਾ ਕੀਤੀ। ਉਹ ਹਮੇਸ਼ਾ ਕਹਿੰਦੇ ਸਨ ਕਿ "ਖੇਡ ਮੈਦਾਨ ਹੀ ਸਾਡਾ ਅਸਲੀ ਮੰਦਰ ਹੈ"। ਇਸ ਤੋਂ ਇਲਾਵਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਪਦਮ ਸ੍ਰੀ ਬਲਦੇਵ ਸਿੰਘ, ਪ੍ਰਧਾਨ ਅਮਰੀਕ ਸਿੰਘ ਮਿਨਹਾਸ,ਚੇਅਰਮੈਨ ਸੁਖਵਿੰਦਰ ਸਿੰਘ ਨੇ ਵੀ ਪਰਮਜੀਤ ਸਿੰਘ ਗਰੇਵਾਲ ਜੀ ਬੇਵਕਤੀ ਮੌਤ ਦੇ ਗਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ
ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਲਿਓਨ ਮੈਸੀ ਦੀ ਅੰਤਰਰਾਸ਼ਟਰੀ ਫੁਟਬਾਲ ਨੂੰ ਅਲਵਿਦਾ
01/09/2026

ਲਿਓਨ ਮੈਸੀ ਦੀ ਅੰਤਰਰਾਸ਼ਟਰੀ ਫੁਟਬਾਲ ਨੂੰ ਅਲਵਿਦਾ

*ਫੁੱਟਬਾਲ ਦੇ ਜਾਦੂਗਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ - ਇੱਕ ਯੁੱਗ ਦਾ ਅੰਤ**ਆਖਿਰ ਉਹ ਦਿਨ ਆ ਹੀ ਗਿਆ ਜਿਸਦਾ ਫੁੱਟਬ...
01/09/2026

*ਫੁੱਟਬਾਲ ਦੇ ਜਾਦੂਗਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ - ਇੱਕ ਯੁੱਗ ਦਾ ਅੰਤ*

*ਆਖਿਰ ਉਹ ਦਿਨ ਆ ਹੀ ਗਿਆ ਜਿਸਦਾ ਫੁੱਟਬਾਲ ਪ੍ਰੇਮੀਆਂ ਨੂੰ ਡਰ ਸੀ। ਅਰਜਨਟੀਨਾ ਦੇ ਮਹਾਨ ਫੁੱਟਬਾਲਰ *ਲਿਓਨਲ ਐਂਡਰੇਸ ਮੈਸੀ* ਨੇ ਅੱਜ 39 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮੈਸੀ ਨੇ ਆਪਣੇ ਇੰਸਟਾਗ੍ਰਾਮ 'ਤੇ ਹੱਥ ਲਿਖੀ ਨੋਟ ਵਿੱਚ ਲਿਖਿਆ, "ਇਹ ਫੈਸਲਾ ਦਿਲ ਨੂੰ ਬਹੁਤ ਦੁਖਾਉਂਦਾ ਹੈ, ਪਰ ਮੈਂ ਸਮਝਦਾ ਹਾਂ ਕਿ ਸਮਾਂ ਆ ਗਿਆ ਹੈ। ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਮੈਂ ਇਸ ਜਰਸੀ ਲਈ ਹਮੇਸ਼ਾ ਆਪਣਾ ਸਭ ਕੁਝ ਦਿੱਤਾ।"

ਇਹ ਐਲਾਨ ਸਪੇਨ ਹੱਥੋਂ 2026 ਵਿਸ਼ਵ ਕੱਪ ਫਾਈਨਲ ਵਿੱਚ 1-0 ਦੀ ਹਾਰ ਤੋਂ ਡੇਢ ਮਹੀਨੇ ਬਾਅਦ ਅਤੇ ਉਨ੍ਹਾਂ ਦੇ ਪਿਤਾ ਜੌਰਜ ਮੈਸੀ ਦੇ ਦੇਹਾਂਤ ਤੋਂ ਕੁਝ ਦਿਨ ਬਾਅਦ ਆਇਆ ਹੈ। ਮੈਸੀ ਨੇ ਲਿਖਿਆ ਕਿ ਪਿਤਾ ਦੇ ਜਾਣ ਤੋਂ ਬਾਅਦ ਉਹ ਹੋਰ ਵੀ ਯਕੀਨੀ ਹੋ ਗਏ ਹਨ। 401d

ਬਚਪਨ ਅਤੇ ਸੰਘਰਸ਼ ਭਰੀ ਸ਼ੁਰੂਆਤ

ਮੈਸੀ ਦਾ ਜਨਮ 24 ਜੂਨ 1987 ਨੂੰ ਅਰਜਨਟੀਨਾ ਦੇ ਰੋਜ਼ਾਰੀਓ ਸ਼ਹਿਰ ਵਿੱਚ ਹੋਇਆ। 13 ਸਾਲ ਦੀ ਉਮਰ ਵਿੱਚ ਉਸਨੂੰ ਗ੍ਰੋਥ ਹਾਰਮੋਨ ਦੀ ਘਾਟ ਦੀ ਬਿਮਾਰੀ ਸੀ। ਇਲਾਜ ਬਹੁਤ ਮਹਿੰਗਾ ਸੀ। ਉਸ ਸਮੇਂ ਸਪੇਨ ਦੇ ਕਲੱਬ *ਐਫ.ਸੀ. ਬਾਰਸੀਲੋਨਾ* ਨੇ ਉਸਦਾ ਇਲਾਜ ਦਾ ਖਰਚਾ ਚੁੱਕਣ ਅਤੇ ਉਸਨੂੰ ਆਪਣੀ ਅਕੈਡਮੀ 'ਲਾ ਮਾਸੀਆ' ਵਿੱਚ ਲੈਣ ਦਾ ਫੈਸਲਾ ਕੀਤਾ। ਇੱਥੋਂ ਹੀ ਇੱਕ ਇਤਿਹਾਸ ਦੀ ਸ਼ੁਰੂਆਤ ਹੋਈ।

ਕਲੱਬ ਕਰੀਅਰ - ਬਾਰਸੀਲੋਨਾ ਦਾ ਸ਼ਹਿਜ਼ਾਦਾ

ਬਾਰਸੀਲੋਨਾ ਲਈ ਮੈਸੀ ਨੇ 17 ਸਾਲ ਖੇਡਿਆ:
- *778 ਮੈਚਾਂ ਵਿੱਚ 672 ਗੋਲ* - ਕਲੱਬ ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ
- *10 ਵਾਰ ਲਾ ਲੀਗਾ*
- *4 ਵਾਰ ਚੈਂਪੀਅਨਜ਼ ਲੀਗ (2006, 2009, 2011, 2015)*
- *ਰਿਕਾਰਡ 8 ਵਾਰ ਬੈਲੋਨ ਡੀ'ਓਰ* (2009, 2010, 2011, 2012, 2015, 2019, 2021, 2023)

2021 ਵਿੱਚ ਬਾਰਸੀਲੋਨਾ ਦੀ ਆਰਥਿਕ ਮੰਦੀ ਕਾਰਨ ਉਹ ਪੈਰਿਸ ਸੇਂਟ ਜਰਮੇਨ (PSG) ਗਿਆ ਅਤੇ 2023 ਤੋਂ ਅਮਰੀਕਾ ਦੇ ਕਲੱਬ *ਇੰਟਰ ਮਿਆਮੀ* ਲਈ ਖੇਡ ਰਿਹਾ ਹੈ। ਉਸਦਾ ਕੰਟਰੈਕਟ 2028 ਤੱਕ ਹੈ, ਇਸ ਲਈ ਕਲੱਬ ਫੁੱਟਬਾਲ ਉਹ ਅਜੇ ਖੇਡਦਾ ਰਹੇਗਾ। 401d

ਅਰਜਨਟੀਨਾ ਲਈ ਸੰਘਰਸ਼ ਤੋਂ ਸਿਖਰ ਤੱਕ ਦਾ ਸਫਰ

ਮੈਸੀ ਦਾ ਦੇਸ਼ ਲਈ ਸਫਰ ਬਹੁਤ ਭਾਵੁਕ ਰਿਹਾ।

- *2005 ਵਿੱਚ ਡੈਬਿਊ* ਕੀਤਾ।
- *2014 ਵਿਸ਼ਵ ਕੱਪ ਫਾਈਨਲ* ਵਿੱਚ ਜਰਮਨੀ ਤੋਂ ਹਾਰ।
- *2015 ਅਤੇ 2016 ਕੋਪਾ ਅਮਰੀਕਾ ਫਾਈਨਲ* ਵਿੱਚ ਲਗਾਤਾਰ ਹਾਰ ਤੋਂ ਬਾਅਦ 2016 ਵਿੱਚ ਉਸਨੇ ਰਿਟਾਇਰਮੈਂਟ ਲੈ ਲਈ ਸੀ, ਪਰ ਦੇਸ਼ ਦੇ ਪਿਆਰ ਨੇ ਉਸਨੂੰ ਵਾਪਸ ਲਿਆਂਦਾ।
- ਫਿਰ ਆਇਆ ਸੁਨਹਿਰੀ ਦੌਰ: *2021 , 22 ਕੋਪਾ ਅਮਰੀਕਾ ਜਿੱਤਿਆ, 2022 ਕਤਰ ਵਿਸ਼ਵ ਕੱਪ ਜਿੱਤਿਆ , ਜਿੱਥੇ ਉਸਨੇ 7 ਗੋਲ ਕੀਤੇ ਅਤੇ ਫਾਈਨਲ ਵਿੱਚ ਫਰਾਂਸ ਖਿਲਾਫ 2 ਗੋਲ ਕਰਕੇ ਦੇਸ਼ ਨੂੰ 36 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਾਇਆ।
- *2024 ਕੋਪਾ ਅਮਰੀਕਾ* ਫਿਰ ਜਿੱਤਿਆ।
- *2026 ਵਿਸ਼ਵ ਕੱਪ* ਵਿੱਚ 39 ਸਾਲ ਦੀ ਉਮਰ ਵਿੱਚ ਵੀ 8 ਗੋਲ ਅਤੇ 4 ਅਸਿਸਟ ਕਰਕੇ ਟੀਮ ਨੂੰ ਲਗਾਤਾਰ ਦੂਜੇ ਫਾਈਨਲ ਵਿੱਚ ਲੈ ਗਿਆ, ਜਿੱਥੇ ਸਪੇਨ ਤੋਂ ਹਾਰ ਗਏ।

ਮੈਸੀ ਅਰਜਨਟੀਨਾ ਲਈ ਸਭ ਤੋਂ ਵੱਧ ਮੈਚ ਖੇਡਣ ਵਾਲਾ (*207 ਮੈਚ*) ਅਤੇ ਸਭ ਤੋਂ ਵੱਧ ਗੋਲ ਕਰਨ ਵਾਲਾ (*125 ਗੋਲ*) ਖਿਡਾਰੀ ਬਣ ਕੇ ਰਿਟਾਇਰ ਹੋਇਆ ਹੈ।

ਮੈਸੀ ਸਿਰਫ ਗੋਲਾਂ ਦੀ ਮਸ਼ੀਨ ਨਹੀਂ ਸੀ, ਉਹ ਇੱਕ ਕਲਾਕਾਰ ਸੀ। ਉਸਦੀ ਡਰਿਬਲਿੰਗ, ਖੱਬੇ ਪੈਰ ਦਾ ਜਾਦੂ, ਅਤੇ ਨਿਮਰਤਾ ਨੇ ਉਸਨੂੰ ਡਿਏਗੋ ਮੈਰਾਡੋਨਾ ਦੀ ਪਰਛਾਈ ਤੋਂ ਕੱਢ ਕੇ ਆਪਣੀ ਵੱਖਰੀ ਵਿਰਾਸਤ ਬਣਾਉਣ ਵਿੱਚ ਮਦਦ ਕੀਤੀ।

ਅੱਜ ਅਰਜਨਟੀਨਾ ਵਿੱਚ "ਇੱਕ ਯੁੱਗ ਦਾ ਅੰਤ" ਕਿਹਾ ਜਾ ਰਿਹਾ ਹੈ। ਜਿਵੇਂ ਇੱਕ ਅਰਜਨਟੀਨੀ ਫੈਨ ਨੇ ਕਿਹਾ, "ਉਸਨੇ ਸਾਨੂੰ ਹਾਰ ਨਾ ਮੰਨਣਾ ਸਿਖਾਇਆ।"

ਅਲਵਿਦਾ, ਲਿਓਨ ਮੈਸੀ ! ਫੁੱਟਬਾਲ ਦੀ ਦੁਨੀਆਂ ਤੁਹਾਨੂੰ ਹਮੇਸ਼ਾ ਯਾਦ ਰੱਖੇਗੀ।

ਜਗਰੂਪ ਸਿੰਘ ਜਰਖੜ
ਖੇਡ ਲੇਖਕ
98143-00722

World Cup hockey 2026
30/08/2026

World Cup hockey 2026

World Cup hockey Germany beat spain 1-0 become champion 2026
30/08/2026

World Cup hockey Germany beat spain 1-0 become champion 2026

30/08/2026

World Cup hockey final celebration by champions Germany beat spain 1-0

Address

Ludhiana
141206

Alerts

Be the first to know and let us send you an email when Khed Maidan Bolda Hai - ਖੇਡ ਮੈਦਾਨ ਬੋਲਦਾ ਹੈ posts news and promotions. Your email address will not be used for any other purpose, and you can unsubscribe at any time.

Contact The Business

Send a message to Khed Maidan Bolda Hai - ਖੇਡ ਮੈਦਾਨ ਬੋਲਦਾ ਹੈ:

Shortcuts

Share

Category