Mr & Mrs Deol

Mr & Mrs Deol

Share

Contact information, map and directions, contact form, opening hours, services, ratings, photos, videos and announcements from Mr & Mrs Deol, Kharar, Kharar.

19/07/2017

ਮੋਦੀ ਤੇ ਪੋਟੀ ਕਿਸੇ ਵੇਲੇ ਵੀ "ਮਨ ਕੀ ਬਾਤ" ਸੁਣਾ ਸਕਦੇ ਐ 😜😜

19/07/2017

.................. ਨਾਨੀ ਮਾਂ..................

ਉਹ ਥੱਕੀ ਟੁੱਟੀ ਸਾਉਣ ਦੇ ਮਹੀਨੇ ਜਦੋ ਬਿਸਕੁਟਾ ਆਲਾ ਪੀਪਾ ਲੈ ਕੇ ਗਲੀ ਵਿਚ ਆਂਉਦੀ ਨੂੰ ਵੇਖ ਮਨ ਵਿਚ ਬੜਾ ਹੀ ਪਿਆਰ ਆ ਜਾਂਦਾ। ਬਿਸਕੁਟਾ ਦਾ ਨਹੀ ਸਗੋਂ ਨਾਨੀ ਦਾ। ਗਲੀ ਵਿਚੋਂ ਭੱਜ ਕੇ ਅੰਦਰ ਮਾਂ ਨੂੰ ਖਬਰ ਦੇਣੀ ਤੇ ਕੁੱਝ ਹੀ ਪਲ਼ਾ ਚ ਨਾਨੀ ਵੀ ਉੱਥੀ ਆ ਪਹੁੰਚਦੀ। ਅੱਗੋ ਮਾਂ ਨੇ ਵੀ ਇਕੋ ਗੱਲ ਆਖਣੀ " ਅੱਜ ਸਵੇਰ ਦਾ ਕੋਠੇ ਤੇ ਕਾਂ ਕਲਾਂਦਾ ਸੀ ਮੈਨੂੰ ਲਗਦਾ ਸੀ ਜਰੂਰ ਕੋਈ ਆਉਗਾ। ਮੈ ਜਵਾਕਾ ਨੂੰ ਕਹਿੰਦੀ ਸੀ ਅੱਜ ਮੈਨੂੰ ਲੱਗਦੈ ਬੇਬੇ ਆਉ ਬਿਸਕੁਟ ਲੈ ਕੇ"। ਜਿਵੇ ਮਾਂ ਨੂੰ ਪੂਰੀ ਉਡੀਕ ਹੋਵੇ। ਨਾ ਹੀ ਉਦੋ ਕੋਈ ਟੈਲੀਫੋਨ ਸੀ। ਸੋਚੀ ਜਾਣਾ ਵੀ ਮਾਂ ਨੂੰ ਕਿਵੇ ਪਤਾ ਲੱਗਿਆ। ਹੋ ਸਕਦੈ ਦਿਲ ਦੀਆਂ ਤਾਰਾਂ ਧੁਰ ਅੰਦਰ ਤੱਕ ਜੁੜੀਆਂ ਹੋਣ। ਮਾਂ ਨੇ ਪਾਣੀ ਦਾ ਗਿਲਾਸ ਬੇਬੇ ਨੂੰ ਦੇਣਾ ਉਦੋ ਤੱਕ ਨਾਨੀ ਦੇ ਫੁੱਲਾਂ ਨਾਲ ਕੱਢੇ ਖੱਦਰ ਦੇ ਝੋਲੇ ਦੀ ਤਲਾਸੀ ਲੈ ਲੈਣੀ। ਉਹਨੇ ਆਪਣੀ ਮਲਮਲ ਦੀ ਚੁੰਨੀ ਨਾਲ ਮੂੰਹ ਤੋਂ ਮੁੜਕਾ ਸਾਫ ਕਰਨਾ। ਨਾਨੀ ਮਾਂ ਦੇ ਮੁੜਕੇ ਚੋਂ ਆਂਉਦੀ ਖੁਸਬੋ ਪਿਆਰ ਦੀਆਂ ਲਪਟਾਂ ਬਣ ਬਣ ਦਿਲ ਨੂੰ ਖਿਚ ਜਿਹੀ ਪਾਉਦੀ। ਪੀਪਾ ਰੱਖਦੇ ਸਾਰ ਹੀ ਖੋਲ ਕੇ ਇਕ ਰੁੱਗ ਬਿਸਕੁਟਾਂ ਦਾ ਭਰ ਲੈਣਾ। ਜੇ ਮਾਂ ਨੇ ਰੋਕਣਾ ਤਾਂ ਮਾਂ ਨੂੰ ਨਾਨੀ ਨੇ ਟੋਕਣਾ ।ਕੋਈ ਨੀ ਨਿਆਣੇ ਨੇ ਇਨਾ ਲਈ ਹੀ ਤਾਂ ਲਿਆਦੇ ਨੇ। ਨਾਨੀ ਤੋਂ ਲਾਡ ਲੈ ਕੇ ਫਿਰ ਬਾਹਰ ਦੋਸਤਾ ਨੂੰ ਆਪਣੀ ਜੇਬ ਚੋਂ ਕੱਢ ਕੇ ਬਿਸਕੁਟ ਖਵਾਉਣੇ। ਤੇ ਨਾਨੀ ਦੇ ਆਉਣ ਦੀ ਖਬਰ ਦੇਣੀ। ਸਭ ਤੋਂ ਵੱਡੀ ਖੁਸੀ ਇਹ ਵੀ ਹੁੰਦੀ ਕਿ ਹੁਣ ਨਾਨੀ ਨੇ 2,3 ਦਿਨ ਸਾਡੇ ਕੋਲ ਹੀ ਰਹਿਣਾ ਹੁੰਦਾ ਤੇ ਉਨੇ ਦਿਨ ਘਰੋਂ ਖੁੱਲ ਮਿਲ ਜਾਂਦੀ ਕੋਈ ਨਾਨੀ ਕਰਕੇ ਝਿੜਕਾਂ ਨਾ ਦਿੰਦਾ। ਤੇ ਨਾਨੀ ਦੀ ਬੁੱਕਲ ਚ ਬੈਠ ਕਿ ਗੱਲਾ ਸੁਣਦੇ ਰਹਿੰਦੇ।
ਕੁਝ ਕੁ ਸਾਲਾਂ ਬਾਅਦ ਟੈਲੀਫੋਨ ਦੀ ਦੁਨੀਆਂ ਨੇ ਨਾਨੀ ਦਾ ਚੁੱਪ ਚੁੱਪੀਤੇ ਆਉਣਾ ਬੰਦ ਕਰ ਦਿੱਤਾ। ਕਈ ਦਿਨ ਪਹਿਲਾ ਪਤਾ ਲੱਗ ਜਾਂਦਾ ਜਦੋ ਕਿਸੇ ਨੇ ਆਉਣਾ ਹੁੰਦਾ। ਬਨੇਰੇ ਤੇ ਬੈਠੇ ਕਾਂ ਵੀ ਝੂਠੇ ਲੱਗਣ ਲੱਗ ਪਏ। ਬਿਸਕੁਟਾ ਦੀ ਥਾਂ ਮਿਠਾਈਆਂ ਨੇ ਲੈ ਲਈ। ਹੁਣ ਕਦੀ ਮਾਂ ਦੇ ਮੂੰਹੋ ਇਹ ਨੀ ਸੁਣਿਆ ਕਿ " ਮੈਨੂੰ ਲੱਗਦੈ ਅੱਜ ਕੋਈ ਆਉ ਆਪਣੇ ਸਵੇਰ ਦਾ ਕਾਂ ਕਲਾਂਦਾ"। ਸਾਇਦ ਦਿਲ ਦੀਆਂ ਤਾਰਾਂ ਟੁੱਟ ਕੇ ਟੈਲੀਫੋਨ ਨਾਲ ਜੁੜ ਗੀਆਂ ਹੋਣ। ਤਾਇਉ ਤਾਂ ਹੁਣ ਗੱਲਾਂ ਕਰਨ ਦੀ ਥਾਂ ਸਾਰੇ ਆਪੋ ਆਪਣੇ ਮੋਬਾਇਲ ਵਿਚ ਰੁੱਝੇ ਰਹਿੰਦੇ ਨੇ। ਨਾਹੀ ਉਹ ਯਾਰ ਰਹੇ ਜਿੰਨਾ ਨੂੰ ਜੇਬ ਚੋ ਕੱਢ ਕੇ ਬਿਸਕੁਟ ਖਵਾਏ ਸੀ।
ਕਾਸ ਕਿੱਤੇ ਦੁਆਰਾ ਕਾਂ ਕੁਲਾਵੇ ਨਾਨੀ ਫੇਰ ਆਵੇ ਬਿਸਕੁਟ ਲੈ ਕੇ ਮਾਂ ਨੂੰ ਖਬਰ ਦੇਈਏ। ਤੇ ਮਾਂ ਆਖੇ ਮੈ ਕਹਿੰਦੀ ਸੀ ਨਿਆਣਿਆ ਨੂੰ ਵੀ ਅੱਜ ਕਾਂ,,,,,,,,,,,,,,,,,,,,,

Photos 14/07/2017

ਕੁੜੀਏ ਕਿਸਮਤ ਥੁੜੀਏ ਤੈਨੂੰ ਐਨਾਂ ਪਿਆਰ ਦਿਆਂ 😍
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ 👩🏻‍🌾👩🏻‍🌾
#ਧੀਆਂ ❤️❤️

Photos 08/07/2017

🤔🤔

Want your business to be the top-listed Gym/sports Facility in Kharar?

Click here to claim your Sponsored Listing.

Location

Culinary Team

Attire

Website

Address


Kharar
Kharar
140103