Cricket Punjab Live44

Cricket Punjab Live44

Share

ਜਜਬਾ ਰੱਖੋ ਹਰ ਪਲ ਜਿੱਤਨ ਦਾ ਕਿਸਮਤ ਬਦਲੇ ਨ ਬ?

16/05/2026
05/02/2026

#ਕ੍ਰਿਕਟ ਜਗਤ ਵਿੱਚ ਹਾਲ ਹੀ ਵਿੱਚ (2025-26 ਦੌਰਾਨ) ਕਈ #ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਆਈ.ਸੀ.ਸੀ (ICC) ਅਤੇ ਐਮ.ਸੀ.ਸੀ (MCC) ਵੱਲੋਂ ਲਿਆਂਦੇ ਗਏ ਇਨ੍ਹਾਂ ਨਵੇਂ ਨਿਯਮਾਂ ਦਾ ਮੁੱਖ ਮਕਸਦ ਖੇਡ ਨੂੰ ਤੇਜ਼, ਨਿਰਪੱਖ ਅਤੇ ਰੋਮਾਂਚਕ ਬਣਾਉਣਾ ਹੈ।


​1. #ਵਨਡੇ (ODI) ਵਿੱਚ 'ਇੱਕ ਗੇਂਦ' ਦਾ ਨਿਯਮ
​ਹੁਣ ਤੱਕ ਵਨਡੇ ਵਿੱਚ ਪੂਰੇ 50 ਓਵਰਾਂ ਲਈ ਦੋਵੇਂ ਪਾਸਿਓਂ ਦੋ ਵੱਖ-ਵੱਖ ਨਵੀਆਂ ਗੇਂਦਾਂ ਵਰਤੀਆਂ ਜਾਂਦੀਆਂ ਸਨ। ਪਰ ਨਵੇਂ ਨਿਯਮ ਮੁਤਾਬਕ:
​ਪਹਿਲੇ 34 ਓਵਰਾਂ ਤੱਕ ਦੋ ਨਵੀਆਂ ਗੇਂਦਾਂ ਵਰਤੀਆਂ ਜਾਣਗੀਆਂ।
​35ਵੇਂ ਓਵਰ ਤੋਂ ਫੀਲਡਿੰਗ ਟੀਮ ਉਨ੍ਹਾਂ ਦੋਵਾਂ ਵਿੱਚੋਂ ਇੱਕ ਗੇਂਦ ਚੁਣੇਗੀ, ਜਿਸ ਨਾਲ ਬਾਕੀ ਦੇ ਸਾਰੇ ਓਵਰ (50ਵੇਂ ਤੱਕ) ਸੁੱਟੇ ਜਾਣਗੇ।
​ਇਸ ਨਾਲ ਗੇਂਦਬਾਜ਼ਾਂ ਨੂੰ 'ਰਿਵਰਸ ਸਵਿੰਗ' (Reverse Swing) ਵਿੱਚ ਮਦਦ ਮਿਲੇਗੀ, ਜੋ ਦੋ ਗੇਂਦਾਂ ਕਾਰਨ ਖਤਮ ਹੋ ਰਹੀ ਸੀ।

​2. #ਬਾਊਂਡਰੀ ਕੈਚ (Bunny Hop Catch) 'ਤੇ ਪਾਬੰਦੀ
​ਪਹਿਲਾਂ ਫੀਲਡਰ ਬਾਊਂਡਰੀ ਤੋਂ ਬਾਹਰ ਹਵਾ ਵਿੱਚ ਉੱਛਲ ਕੇ ਗੇਂਦ ਨੂੰ ਅੰਦਰ ਸੁੱਟ ਦਿੰਦੇ ਸਨ ਅਤੇ ਫਿਰ ਵਾਪਸ ਆ ਕੇ ਕੈਚ ਫੜ ਲੈਂਦੇ ਸਨ। ਹੁਣ:
​ਜੇਕਰ ਫੀਲਡਰ ਬਾਊਂਡਰੀ ਤੋਂ ਬਾਹਰ ਜਾ ਕੇ ਗੇਂਦ ਨੂੰ ਹਵਾ ਵਿੱਚ ਛੂਹਦਾ ਹੈ, ਤਾਂ ਉਸ ਨੂੰ ਵਾਪਸ ਮੈਦਾਨ ਦੇ ਅੰਦਰ ਪੂਰੀ ਤਰ੍ਹਾਂ ਪੈਰ ਜਮਾਉਣੇ ਪੈਣਗੇ, ਉਸ ਤੋਂ ਬਾਅਦ ਹੀ ਉਹ ਦੁਬਾਰਾ ਗੇਂਦ ਨੂੰ ਛੂਹ ਸਕੇਗਾ।
​ਹਵਾ ਵਿੱਚ ਉੱਛਲ ਕੇ ਵਾਰ-ਵਾਰ ਗੇਂਦ ਨੂੰ ਅੰਦਰ ਸੁੱਟਣਾ ਹੁਣ ਜਾਇਜ਼ ਨਹੀਂ ਹੋਵੇਗਾ।

​3. #ਸਟਾਪ ਕਲਾਕ (Stop Clock) ਨਿਯਮ
​ਸਮਾਂ ਬਚਾਉਣ ਲਈ ਹੁਣ ਮੈਦਾਨ ਵਿੱਚ ਇੱਕ ਘੜੀ ਲਗਾਈ ਜਾਵੇਗੀ:
​ਇੱਕ ਓਵਰ ਖਤਮ ਹੋਣ ਤੋਂ ਬਾਅਦ ਅਗਲਾ ਓਵਰ 60 ਸੈਕਿੰਡ ਦੇ ਅੰਦਰ ਸ਼ੁਰੂ ਕਰਨਾ ਹੋਵੇਗਾ।
​ਜੇਕਰ ਫੀਲਡਿੰਗ ਟੀਮ ਤੀਜੀ ਵਾਰ ਅਜਿਹਾ ਕਰਨ ਵਿੱਚ ਦੇਰੀ ਕਰਦੀ ਹੈ, ਤਾਂ ਬੱਲੇਬਾਜ਼ੀ ਟੀਮ ਨੂੰ 5 ਪੈਨਲਟੀ ਦੌੜਾਂ ਦਿੱਤੀਆਂ ਜਾਣਗੀਆਂ।

​4. #ਟੈਸਟ ਮੈਚਾਂ ਵਿੱਚ ਦਿਨ ਦਾ ਆਖਰੀ ਓਵਰ
​ਪਹਿਲਾਂ ਨਿਯਮ ਸੀ ਕਿ ਜੇਕਰ ਦਿਨ ਦੇ ਆਖਰੀ ਓਵਰ ਵਿੱਚ ਵਿਕਟ ਡਿੱਗ ਜਾਂਦੀ ਸੀ, ਤਾਂ ਖੇਡ ਉੱਥੇ ਹੀ ਖਤਮ (Stumps) ਕਰ ਦਿੱਤੀ ਜਾਂਦੀ ਸੀ।
​ਨਵੇਂ ਨਿਯਮ ਮੁਤਾਬਕ ਹੁਣ ਆਖਰੀ ਓਵਰ ਪੂਰਾ ਕਰਨਾ ਲਾਜ਼ਮੀ ਹੋਵੇਗਾ, ਭਾਵੇਂ ਵਿਕਟ ਡਿੱਗ ਜਾਵੇ। ਨਵੇਂ ਬੱਲੇਬਾਜ਼ ਨੂੰ ਮੈਦਾਨ ਵਿੱਚ ਆ ਕੇ ਉਹ ਓਵਰ ਖੇਡਣਾ ਹੀ ਪਵੇਗਾ।

​5. #ਕਨਕਸ਼ਨ ਸਬਸਟੀਟਿਊਟ (Concussion Substitutes)
​ਸਿਰ ਵਿੱਚ ਸੱ/ਟ ਲੱਗਣ ਦੀ ਸੂਰਤ ਵਿੱਚ ਬਦਲਵੇਂ ਖਿਡਾਰੀ ਲਈ ਨਵਾਂ ਤਰੀਕਾ ਅਪਣਾਇਆ ਗਿਆ ਹੈ:
​ਟੀਮਾਂ ਨੂੰ ਮੈਚ ਤੋਂ ਪਹਿਲਾਂ ਹੀ 5 ਸੰਭਾਵਿਤ ਖਿਡਾਰੀਆਂ ਦੀ ਸੂਚੀ ਦੇਣੀ ਪਵੇਗੀ (ਜਿਵੇਂ ਕਿ ਇੱਕ ਬੱਲੇਬਾਜ਼, ਇੱਕ ਗੇਂਦਬਾਜ਼, ਇੱਕ ਕੀਪਰ ਆਦਿ)। ਸੱ/ਟ ਲੱਗਣ 'ਤੇ ਸਿਰਫ਼ ਇਸ ਸੂਚੀ ਵਿੱਚੋਂ ਹੀ ਬਦਲਵਾਂ ਖਿਡਾਰੀ ਲਿਆ ਜਾ ਸਕੇਗਾ।

​6. ਹੋਰ ਮਹੱਤਵਪੂਰਨ ਬਦਲਾਅ
​ਜਾਣਬੁੱਝ ਕੇ ਛੋਟੀ ਦੌੜ (Short Run): ਜੇਕਰ ਬੱਲੇਬਾਜ਼ ਜਾਣਬੁੱਝ ਕੇ ਛੋਟੀ ਦੌੜ ਲੈਂਦਾ ਹੈ, ਤਾਂ ਫੀਲਡਿੰਗ ਟੀਮ ਇਹ ਤੈਅ ਕਰੇਗੀ ਕਿ ਅਗਲੀ ਗੇਂਦ 'ਤੇ ਸਟ੍ਰਾਈਕ ਕੌਣ ਲਵੇਗਾ।
​ਵਿਕਟਕੀਪਰ ਦੀ ਪੁਜੀਸ਼ਨ: ਕੀਪਰ ਹੁਣ ਗੇਂਦ ਸੁੱਟੇ ਜਾਣ ਤੋਂ ਪਹਿਲਾਂ ਸਟੰਪ ਦੇ ਬਿਲਕੁਲ ਕੋਲ (ਦਸਤਾਨੇ ਸਟੰਪ ਦੇ ਅੱਗੇ) ਹੋ ਸਕਦਾ ਹੈ, ਜਦੋਂ ਤੱਕ ਗੇਂਦ ਰਿਲੀਜ਼ ਨਹੀਂ ਹੁੰਦੀ।
​ਲੈਮੀਨੇਟਿਡ ਬੈਟ: ਹੁਣ ਬਾਲਗ ਕ੍ਰਿਕਟ ਵਿੱਚ ਵੀ ਲੈਮੀਨੇਟਿਡ (ਜੋੜਾਂ ਵਾਲੇ) ਬੈਟਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਕ੍ਰਿਕਟ ਬੈਟਾਂ ਦੀ ਵਧਦੀ ਕੀਮਤ ਨੂੰ ਘਟਾਇਆ ਜਾ ਸਕੇ।

07/11/2025

😂🤣😂🤣😂

09/06/2025

#ਲੱਖੀ_ਲਹਿਰੇ ਬਾਈ ਆਖ਼ਰੀ ਟਾਈਮ ਦੇ ਮੇਲ😭🙏 ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ 😭😔

09/06/2025

#ਲੱਖੀ ਲਹਿਰੇ ਵੀਰ ਦੇ ਆਖਰੀ #ਦਰਸ਼ਨ😭🙏 ਵਾਹਿਗੁਰੂ ਸਾਡੇ ਭਰਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ 🙏🙏

30/03/2025

#ਧੱਕੇ_ਮਾਰਕੇ_ਟੀਮ_ਕੱਢਤੀ🥹

Photos from Cricket Punjab Live44's post 24/03/2025

ਆਹ ਮੁੰਡਾ #ਕੇਰਲਾ ਦਾ ਏ,, ਤੇ ਇਸਦਾ ਬਾਪ #ਰਕਸ਼ਾ ਚਲਾਕੇ #ਪਰਿਵਾਰ ਚਲਾ ਰਿਹਾ ਏ,, ਮੁੰਡਾ ਕੇਰਲਾ ਚ ਇੱਕ ਕਲੱਬ ਲਈ ਖੇਡਦਾ ਸੀ,, ਓਥੋਂ ਨਿਗ੍ਹਾ ਪੈ ਗਿਆ,, ਚ #ਮੁੰਬਈ ਵੱਲੋਂ ਖੇਡ ਰਿਹਾ ਏ,, ਹਾਲੇ ਤੱਕ ਆਪਣਾ #ਡਮਿਸਟਕ ਮੈਚ ਵੀ ਨਹੀਂ ਖੇਡਿਆ,, ਪਰ #ਗੇਮ ਕਮਾਲ ਆ,, ਅੱਜ ਤਿੰਨ ਵਿਕਟ ਲੈਕੇ ਮੁੰਡੇ ਨੇ ਦੱਸ ਤਾ,, ਕਿ ਬਰੂਦ ਤਾਂ #ਗਰੀਬ ਘਰਾਂ ਚ ਬਹੁਤ ਪਿਆ ਏ,, ਕੋਈ ਪਰਖਣ ਵਾਲਾ ਹੋਵੇ,, ਦੁਨੀਆਂ ਹਲਾ ਦਿਆਂ ਗੇ,, ਅੰਬਾਨੀ ਦੇ ਇਸ ਮੁੰਡੇ ਤੇ #ਖਰਚੇ 30 ਲੱਖ ਬੜੇ ਘਰਾਂ ਚੋਂ ਖਿਡਾਰੀ ਪੈਦਾ ਕਰ ਦੇਣਗੇ,,

21/10/2024

💥🎯⛳️

21/02/2024

ਇਹੋ ਜਿਹਾ #ਕੰਮ ਤਾਂ ਕੋਈ #ਘਟੀਆ ਇਨਸਾਨ ਹੀ ਕਰ ਸਕਦਾ #ਗੇਮ ਤਾਂ ਕੋਈ ਵੀ ਹੈ #ਗੇਮ ਤਾਂ ਗੇਮ ਹੈ ਇਹਨੂੰ ਗੇਮ ਦੇ ਨਾਲ ਹੀ ਰੱਖੋ..!

01/02/2024

#ਕਾਲਾ_ਬੀਰੋਕੇ ਇੱਕ ਵਧਿਆ #ਇਨਸਾਨ ਹੈ ਤੇ ਹਰ ਇੱਕ ਨਾਲ ਪਿਆਰ ਨਾਲ ਗੱਲ ਕਰਦਾ ਤੇ #ਮਿਹਨਤ ਕਰਦਾ । ਕਾਲਾ ਕ੍ਰਿਕਟ ਤੇ #ਕਬੱਡੀ ਦੀ #ਕੂਮੈਟਰੀ ਕਰਦਾ ਹੈ । #ਕਾਲਾ ਕਿਸੇ #ਕ੍ਰਿਕਟ ਦੇ ਕੱਪ ਤੇ ਗਿਆ ਹੋਇਆ ਸੀ ਜਿੱਥੇ ਕਾਲੇ ਤੋ ਮਾਇਕ #ਖੋਹ ਲਿਆ ਗਿਆ ਤੇ #ਬੇਇੱਜ਼ਤੀ ਕੀਤੀ ਜੋ ਬਹੁਤ #ਗਲਤ ਗੱਲ ਹੈ #ਭਰਾ ਅਸੀਂ ਤੇਰੇ ਨਾਲ ਹਾਂ #ਕਬੱਡੀ ਵਾਲੇ ਤੇਰੇ ਨਾਲ ਨੇ ਵੀਰੇ #ਵਹਿਗੁਰੂ ਕਿਰਪਾ ਰੱਖੇ ਭਰਾ ਤੇ । ਧੰਨਵਾਦ -

Want your business to be the top-listed Gym/sports Facility in Jalandhar?

Click here to claim your Sponsored Listing.

Location

Category

Telephone

Address


Jalandhar