Bachiter Singh Dhillon

Bachiter Singh Dhillon Captain Indian kabaddi team, International kabaddi player,Love humanity ,Respect all ✔️💯💪🙏🪴 ਹੁਣ ਹਾਸਿਆਂ ਨਾਲ ਲਿਖਾਂਗਾ ਹਰ ਸੰਘਰਸ਼ ਦੀ ਦਾਸਤਾਨ ।✍🏾💪🙏

11/08/2026

ਧੰਨ ਧੰਨ ਬਾਬਾ ਮੌਲਾ ਸ਼ਹੀਦ ਜੀ।

ਅੱਜ 'ਵਿਸ਼ਵ ਪ੍ਰਿਥਵੀ ਦਿਵਸ' ਮੌਕੇ ਅਸੀਂ ਕੁਦਰਤ ਦੀ ਰਾਖੀ ਦਾ ਪ੍ਰਣ ਕਰਦੇ ਹਾਂ। ਪਾਣੀ, ਹਵਾ ਅਤੇ ਹਰਿਆਵਲੀ ਦੀ ਸਾਂਭ-ਸੰਭਾਲ ਨਾਲ ਹੀ ਪੰਜਾਬ ਮੁੜ ...
22/04/2026

ਅੱਜ 'ਵਿਸ਼ਵ ਪ੍ਰਿਥਵੀ ਦਿਵਸ' ਮੌਕੇ ਅਸੀਂ ਕੁਦਰਤ ਦੀ ਰਾਖੀ ਦਾ ਪ੍ਰਣ ਕਰਦੇ ਹਾਂ। ਪਾਣੀ, ਹਵਾ ਅਤੇ ਹਰਿਆਵਲੀ ਦੀ ਸਾਂਭ-ਸੰਭਾਲ ਨਾਲ ਹੀ ਪੰਜਾਬ ਮੁੜ 'ਰੰਗਲਾ' ਬਣੇਗਾ।ਆਓ, ਵਿਕਾਸ ਅਤੇ ਕੁਦਰਤ ਵਿੱਚ ਸੰਤੁਲਨ ਬਣਾ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਰੱਖਿਅਤ ਧਰਤੀ ਤੋਹਫ਼ੇ ਵਿੱਚ ਦੇਈਏ।

14/03/2026
ਜਿਉਦੀ ਰਹਿ ਧੀਏ...ਇਸ ਧੀ ਕੋਲੋ ਸੇਧ ਲੈ ਕੇ ਬਾਕੀ ਧੀਆ ਵਾ ਅੱਗੇ ਆਉਣ ਤੇ ਨਾਮ ਰੋਸ਼ਨ ਕਰਨ। ਮੁਬਾਰਕਾ ਧੀਏ ਚੜਦੀਕਲਾ ਵਿੱਚ ਰਹੋ।🙏⛳️🚩💪💪💪☑️
07/03/2026

ਜਿਉਦੀ ਰਹਿ ਧੀਏ...ਇਸ ਧੀ ਕੋਲੋ ਸੇਧ ਲੈ ਕੇ ਬਾਕੀ ਧੀਆ ਵਾ ਅੱਗੇ ਆਉਣ ਤੇ ਨਾਮ ਰੋਸ਼ਨ ਕਰਨ। ਮੁਬਾਰਕਾ ਧੀਏ ਚੜਦੀਕਲਾ ਵਿੱਚ ਰਹੋ।🙏⛳️🚩💪💪💪☑️

ਉਮੀਦ ਤੋਂ ਵੱਧ ਦਿੱਤਾ ਰੱਬਾ! ਮੈਂ ਤੇਰੇ ਘਰ ਦਾ ਦਾਸ ਹਾਂ ਤੇਰਾ ਸੇਵਕ ਹਾਂ ਤੇਰੇ ਦਿੱਤੇ ਕਰਮ ਤੇ ਹੁਕਮ ਦੀ ਪਾਲਣਾ ਕਰਨ ਵਾਲਾ ਤੇਰਾ ਨੌਕਰ ਹਾ🙏🏻   ...
19/02/2026

ਉਮੀਦ ਤੋਂ ਵੱਧ ਦਿੱਤਾ ਰੱਬਾ! ਮੈਂ ਤੇਰੇ ਘਰ ਦਾ ਦਾਸ ਹਾਂ ਤੇਰਾ ਸੇਵਕ ਹਾਂ ਤੇਰੇ ਦਿੱਤੇ ਕਰਮ ਤੇ ਹੁਕਮ ਦੀ ਪਾਲਣਾ ਕਰਨ ਵਾਲਾ ਤੇਰਾ ਨੌਕਰ ਹਾ🙏🏻 Fan Bachiter Dhillon De Bachiter Sheronwala

ਤੁਸੀਂ ਜਿਹੋ ਜਿਹੇ ਹੋ, ਉਹੋ ਜਿਹਾ ਹੋਣਾ ਕਿਸਮਤ ਨਹੀਂ ਹੈ, ਇਹ ਤੁਹਾਡਾ ਫੈਸਲਾ ਹੈ। ਤੁਸੀਂ ਇਸ ਨੂੰ ਬਦਲ ਸਕਦੇ ਹੋ। ਹਰੇਕ ਪਾਪੀ ਦਾ ਇੱਕ ਭਵਿੱਖ ਹੁ...
27/01/2026

ਤੁਸੀਂ ਜਿਹੋ ਜਿਹੇ ਹੋ, ਉਹੋ ਜਿਹਾ ਹੋਣਾ ਕਿਸਮਤ ਨਹੀਂ ਹੈ, ਇਹ ਤੁਹਾਡਾ ਫੈਸਲਾ ਹੈ। ਤੁਸੀਂ ਇਸ ਨੂੰ ਬਦਲ ਸਕਦੇ ਹੋ। ਹਰੇਕ ਪਾਪੀ ਦਾ ਇੱਕ ਭਵਿੱਖ ਹੁੰਦਾ ਹੈ ਤੇ ਹਰੇਕ ਸੰਤ ਦਾ ਇੱਕ ਅਤੀਤ। 🌸

— ਓਸ਼ੋ (ਏਸ ਧੱਮੋ ਸਨੰਤਨੋ - ਪ੍ਰਵਚਨ 61)

ਸ਼ੁਭ ਸਵੇਰ ਦੋਸਤੋ,    ਨਿੱਤ ਦੀ ਨਵੀਂ ਸਵੇਰ ਵਾਂਗ ਅੱਜ ਵੀ ਸਾਡੇ ਸਾਰਿਆਂ ਲਈ ਕੁਦਰਤ ਨੇ ਪੂਰਬ ਵਲੋਂ ਸੁਨਹਿਰੀ ਸਵੇਰ ਰਾਹੀਂ ਪਿਆਰ, ਮੁਹੱਬਤਾਂ ਅਤੇ...
20/01/2026

ਸ਼ੁਭ ਸਵੇਰ ਦੋਸਤੋ,
ਨਿੱਤ ਦੀ ਨਵੀਂ ਸਵੇਰ ਵਾਂਗ ਅੱਜ ਵੀ ਸਾਡੇ ਸਾਰਿਆਂ ਲਈ ਕੁਦਰਤ ਨੇ ਪੂਰਬ ਵਲੋਂ ਸੁਨਹਿਰੀ ਸਵੇਰ ਰਾਹੀਂ ਪਿਆਰ, ਮੁਹੱਬਤਾਂ ਅਤੇ ਖੁਸ਼ੀਆਂ ਭਰੇ ਸੁਪਨਿਆਂ ਦੀ ਰੌਸ਼ਨੀ ਵੰਡੀ ਹੈ। ਨਵੀਂ ਸਵੇਰ ਦਾ ਸੁਆਗਤ ਕਰਦਿਆਂ...
ਕਿਉਂ ਨਾ ਮੈਂ ਵੀ ਅੱਖਰਾਂ ਦੀ ਬੁੱਕਲ ਵਿੱਚ ਬੈਠ ਕੇ...
ਕਿਸੇ ਅਨੰਦਮਈ ਅਹਿਸਾਸ ਦੀ ਛੋਹ ਮਹਿਸੂਸ ਕਰਾ।
ਮੰਨਿਆ ਅੱਜ ਦੇ ਦੌਰ 'ਚ ਦੁਨੀਆਂ ਜ਼ਿੰਦਗੀ ਦੀ ਡੂੰਘਾਈ ਵੱਲ ਘੱਟ ਤੇ ਦਿਖਾਵੇ ਵੱਲ ਜ਼ਿਆਦਾ ਜਾ ਰਹੀ ਹੈ। ਪਰ ਕਦਰਦਾਨ ਲੋਕਾਂ ਦੀ ਗਿਣਤੀ ਖ਼ਤਮ ਨਹੀਂ ਹੋ ਸਕਦੀ।
ਉਪਰੋਕਤ ਕਲਾਕਿਰਤ ਮੇਰੇ ਨੱਗਰ ਮੰਡੀ ਕਲਾਂ ਦੇ ਵਸਨੀਕ ਮੇਰੇ ਛੋਟੇ ਵੀਰ ਅਵਤਾਰ ਸਿੰਘ ਵੱਲੋਂ ਭੇਜੀ ਗਈ ਹੈ, ਜੋ ਕਿੱਤੇ ਵਜੋਂ ਡਰਾਇੰਗ ਦੇ ਅਧਿਆਪਕ ਹਨ। ਕੱਲ੍ਹ ਮਿਲਿਆ ਤਾਂ ਮਹਿਸੂਸ ਹੋਇਆ ਇਹ ਨੌਜਵਾਨ ਅਨੇਕਾਂ ਹੀ ਹੋਰ ਕਲਾਵਾਂ ਦਾ ਫੁੱਲਦਾਰ ਰੁੱਖ ਹੈ, ਉਮੀਦ ਨਹੀਂ ਯਕੀਨ ਹੈ ਸਮਾਜ ਲਈ ਇਹ ਨੌਜਵਾਨ ਵਰਦਾਨ ਬਣੇਗਾ।
ਸਾਡੇ ਕਿਰਦਾਰ ਦੀਆਂ ਸਿਰਫ਼ ਦੋ ਹੀ ਮੰਜਿਲਾਂ ਹੁੰਦੀਆਂ ਹਨ, ਕਿਸੇ ਦੇ ਦਿਲ ਵਿੱਚ ਉਤਰ ਜਾਣਾ ਜਾਂ ਫ਼ਿਰ ਦਿਲ ਤੋਂ ਉਤਰ ਜਾਣਾ...
ਅਗਾਂਹ ਕੁਦਰਤ ਮੇਹਰ ਕਰੇ ਪਰ ਹਾਲੇ ਤੱਕ ਸ਼ੀਸ਼ੇ ਦੀ ਤਰ੍ਹਾਂ ਦਿਲ ਨੂੰ ਸਾਫ਼ ਰੱਖਿਆ, ਆਪਣਿਆਂ ਤੋਂ ਛੁਪਾਕੇ ਕੋਈ ਵੀ ਨਹੀਂ ਰਾਜ ਰੱਖਿਆ, ਕਿਸੇ ਲਈ ਬਹੁਤ ਖਾਸ ਹਾਂ, ਕੁਝ ਕੁ ਨੇ ਮੈਨੂੰ ਸਮਝ ਖਾਕ ਰੱਖਿਆ!
ਸੱਚ ਲਿਖਾ ਵੀ ਤਾਂ ਕਿਵੇਂ ਲਿਖਾ ਦੁਨੀਆਦਾਰੀ ਦਾ? ਸ਼ਬਦਾਂ ਨਾਲ ਵੀ ਅਕਸਰ ਲੋਕਾਂ ਨੂੰ ਸੱਟਾਂ ਲੱਗ ਜਾਂਦੀਆਂ ਨੇ, ਬੇਸਮਝ ਤੇ ਮਕਾਰ ਲੋਕਾਂ ਨਾਲ ਰਿਸ਼ਤੇ ਰੱਖਣਾ ਬੜਾ ਨਾਜ਼ੁਕ ਜਿਹਾ ਹੁਨਰ ਹੈ।
ਸਮਝ ਸਕਿਆ ਨਹੀਂ ਹਾਲੇ ਤਾਂ ਕਿ ਕੈਸਾ ਸੰਯੋਗ ਐ ਪਿਆਰ ਤੇ ਨਫ਼ਰਤ ਦਾਨਫ਼ਰਤ ਵਾਲਿਆਂ ਦੀ ਯਾਦ ਤਕਲੀਫ਼ ਦਿੰਦੀ ਐ ਤੇ ਪਿਆਰਿਆਂ ਦੀ ਯਾਦ ਤਕਲੀਫ਼ ਵਿਚ ਆਉਂਦੀ ਹੈ! ਸੱਚ ਇਹ ਵੀ ਹੈ ਕਿ ਇ ਵਕਤ ਅਸੀਂ ਕਿਸੇ ਦੇ ਦਿਲ ਵਿੱਚ ਧੜਕ ਰਹੇ ਹੁੰਦੇ ਹਾਂ ਤੇ ਕਿਸੇ ਦੇ ਦਿਮਾਗ਼ ਵਿੱਚ ਵੀ ਰੜਕ ਰਹੇ ਹੁੰਦੇ ਹਾਂ! ਕਿਸੇ ਮਨ 'ਤੇ ਗੁਜ਼ਰੇ ਕੀ, ਕੋਈ ਅਣਜਾਣ ਕੀ ਜਾਣੇ। ਪਿਆਰ, ਮੁਹੱਬਤ ਅਤੇ ਇਸ਼ਕ ਕਿਸਨੂੰ ਕਹਿੰਦੇ ਨੇ, ਕੋਈ ਨਦਾਨ ਕੀ ਜਾਣੇ।
ਨਫ਼ਰਤਾਂ ਦੇ ਸੰਸਾਰ ਅੰਦਰ, ਸੁੱਚਾ ਮਨ ਚਾਹਵੇਂ ਵੇਖਣਾ ਸੱਚੇ ਸੱਜਣਾਂ ਨੂੰ, ਤਾਂ ਦੱਸਦੇ ਨੇ ਲੋਕੀ ਨੈਣਾਂ ਦਾ ਕਸੂਰ!
ਜੇ ਮਨ ਹਰ ਪਲ ਮਹਿਸੂਸ ਕਰਦਾ ਉਹਦੀ ਖ਼ੁਸ਼ਬੋ, ਤਾਂ ਦੱਸਦੇ ਨੇ ਲੋਕੀ ਇਹਦੇ ਵਿਚ ਸਾਹਾਂ ਦਾ ਕਸੂਰ!
ਸੁਣਿਆ ਸੀ ਸੁਪਨਿਆਂ ਤੇ ਆਪਣਾ ਹੱਕ ਹੁੰਦੈ, ਜੇ ਕੋਈ ਉੱਥੇ ਆਵੇ, ਤਾਂ ਦੱਸਦੇ ਬੀਤੀ ਰਾਤ ਦਾ ਕਸੂਰ!
ਸਮਝਣੇ ਔਖੇ ਕੁਦਰਤ ਦੇ ਰੰਗ ਬੜੇ ਅਜੀਬ, ਜਦੋ ਕੋਈ ਦਿਲ ਕੱਢ ਕੇ ਹੀ ਲੈ ਜਾਵੇ, ਤਾਂ ਦੱਸੋ ਕੱਢੋਗੇਂ ਕਿਸਦਾ ਕਸੂਰ?
ਅਸਲ ਵਿਚ ਤਾਂ...
*ਏਥੇ ਕੁਦਰਤ ਦੀਆਂ ਮੂਰਤਾਂ ਹੀ ਨੂਰੋ-ਨੂਰ ਨੇ,*
*ਅਸੀਂ ਜੋ ਕਸੂਰਵਾਰ ਬਣਾਏ ਸਭ ਬੇਕਸੂਰ ਨੇ!*

Address

Tarn Taran
Tarn Taran
143401

Telephone

+919464130000

Website

Alerts

Be the first to know and let us send you an email when Bachiter Singh Dhillon posts news and promotions. Your email address will not be used for any other purpose, and you can unsubscribe at any time.

Contact The Business

Send a message to Bachiter Singh Dhillon:

Shortcuts

Share