05/07/2026
ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ (Thornlie )
ਵਿਦਿਆਰਥੀਆਂ ਦੇ ਨਾਮ ਦੇ ਟੈਗ (ਪੰਜਾਬੀ ਅਤੇ ਅੰਗਰੇਜ਼ੀ) ਵਿੱਚ ਤਿਆਰ ਹੋ ਗਏ ਹਨ ਜੀ। ਜਿਹੜੇ ਵਿਦਿਆਰਥੀ ਕੱਲ ਟਰਮ 2 ਦੀ ਆਖਰੀ ਜਮਾਤ ਵਿੱਚ ਆਏ ਸੀ, ਉਹਨਾਂ ਨੂੰ ਨਾਮ ਟੈਗ ਦੇ ਦਿੱਤੇ ਗਏ ਹਨ। ਬਾਕੀ ਵਿਦਿਆਰਥੀਆਂ ਨੂੰ ਟਰਮ 3 ਦੇ ਪਹਿਲੇ ਦਿਨ 26 ਜੁਲਾਈ ਨੂੰ ਟੈਗ ਦੇ ਦਿੱਤੇ ਜਾਣਗੇ।
ਜੇ ਕਿਸੇ ਵਿਦਿਆਰਥੀ ਦੇ ਨਾਮ(ਪੰਜਾਬੀ ਜਾਂ ਅੰਗਰੇਜ਼ੀ) ਵਿੱਚ ਕੋਈ ਗਲਤੀ ਹੋਈ ਤਾਂ ਤੁਸੀਂ 0401699599 ਤੇ ਹਰਪ੍ਰੀਤ ਸਿੰਘ ਨਾਲ ਸੰਪਰਕ ਕਰ ਸਕਦੇ ਹੋ।
ਧੰਨਵਾਦ ਜੀ ।
Dear Parents,
We are pleased to inform you that the students’ name tags (in both Punjabi and English) have now been prepared.
Students who attended the last class of Term 2 have already received their name tags. The remaining students will receive their name tags on the first day of Term 3, Sunday 26 July.
If you notice any spelling error in your child’s Punjabi or English name, please contact Harpreet Singh on 0401699599 so that it can be corrected promptly.
26/06/2026
ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ:- Thornlie
Community Languages Western Australia (CLWA) ਵੱਲੋਂ ਪੱਛਮੀ ਆਸਟ੍ਰੇਲੀਆ ਦੀਆਂ ਕਮਿਊਨਿਟੀ ਭਾਸ਼ਾ ਸਕੂਲਾਂ ਲਈ ਮੁਫ਼ਤ Professional Support Program ਵਰਕਸ਼ਾਪਾਂ ਆਯੋਜਿਤ ਕਰਨ ਲਈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ।
ਸਾਨੂੰ ਮਾਣ ਹੈ ਕਿ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ (SFSJ) ਦੇ ਸਾਡੇ ਅਧਿਆਪਕਾਂ ਨੇ ਇਨ੍ਹਾਂ ਦੋ ਪ੍ਰੋਫੈਸ਼ਨਲ ਡਿਵੈਲਪਮੈਂਟ ਵਰਕਸ਼ਾਪਾਂ ਵਿੱਚ ਭਾਗ ਲਿਆ। ਨਵੀਆਂ ਸਿੱਖਿਆ ਪੱਧਤੀਆਂ, ਕਲਾਸਰੂਮ ਰਣਨੀਤੀਆਂ ਅਤੇ ਅਧਿਆਪਨ ਹੁਨਰ ਸਿੱਖਣ ਲਈ ਉਨ੍ਹਾਂ ਦੀ ਲਗਨ ਸ਼ਲਾਘਾਯੋਗ ਹੈ।
ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਸਾਡੇ ਅਧਿਆਪਕਾਂ ਦੇ ਗਿਆਨ ਅਤੇ ਤਜਰਬੇ ਵਿੱਚ ਵਾਧਾ ਕਰਦੀਆਂ ਹਨ, ਜਿਸ ਦਾ ਸਿੱਧਾ ਲਾਭ ਸਾਡੇ ਵਿਦਿਆਰਥੀਆਂ ਨੂੰ ਮਿਲਦਾ ਹੈ।
CLWA ਦਾ ਦੁਬਾਰਾ ਧੰਨਵਾਦ, ਜੋ ਕਮਿਊਨਿਟੀ ਭਾਸ਼ਾ ਸਕੂਲਾਂ ਦੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਲਈ ਨਿਰੰਤਰ ਯੋਗਦਾਨ ਪਾ ਰਹੇ ਹਨ।
Thanks to Parminder Kaur, Gurpreet Kaur, Mandeep Kaur, Harpreet Kaur, Navjot Kaur , Rubalpreet Kaur, Simranjeet Kaur and Paramjit Kaur for attending.
We extend our sincere thanks to Community Languages Western Australia (CLWA) for providing these valuable Professional Support Program workshops free of charge to community language schools across Western Australia.
A special thank you to our dedicated Sahibzada Fateh Singh Jee School (SFSJ) teachers who attended the two professional development workshops. Their commitment to continuous learning and improving their teaching skills reflects our school’s dedication to providing the highest quality education for our students.
Professional development opportunities like these help our teachers gain new ideas, practical classroom strategies, and greater confidence, which ultimately benefits every student in our school.
Thank you once again to CLWA for supporting community language schools and investing in the professional growth of our educators.
13/06/2026
ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ
Thornlie High School